ਨਵੀਂ ਦਿੱਲੀ, 5 ਜੁਲਾਈ
ਕੋਵਿਡ ਨੇਮਾਂ ਦੀ ਉਲੰਘਣਾ ਕਰਕੇ ਦਿੱਲੀ ਸਰਕਾਰ ਨੇ ਦੱਖਣੀ ਦਿੱਲੀ ਸਥਿਤ ਲਾਜਪਤ ਨਗਰ ਮਾਰਕੀਟ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਹੈ ਜਦੋਂਕਿ ਸਦਰ ਬਾਜ਼ਾਰ ਵਿਚਲੀ ਰੂਈ ਮੰਡੀ ਨੂੰ ਭਲਕੇ 6 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਕੀਤੇ ਹਨ। ਇਨ੍ਹਾਂ ਮਾਰਕੀਟਾਂ ਨੂੰ ਬੰਦ ਕਰਨ ਦਾ ਹੁਕਮ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਦਿੱਤਾ ਹੈ। -ਪੀਟੀਆਈ