ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
ਵਿਧਾਨ ਸਭਾ ਰਾਜਿੰਦਰ ਨਗਰ ਦੇ ਡਬਲਯੂ.ਈ.ਏ ਖੇਤਰ ਵਿੱਚ ਪੁਰਾਣੀ ਸੀਵਰ ਲਾਈਨ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਰਾਘਵ ਚੱਢਾ ਨੇ ਅੱਜ 25 ਸਾਲ ਪੁਰਾਣੀ ਸੀਵਰ ਲਾਈਨ ਬਦਲਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਨਾਲ ਲੋਕਾਂ ਨੂੰ ਸੀਵਰ ਓਵਰਫਲੋ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਕਰੋਲ ਬਾਗ ਦੇ 5-ਏ ਬਲਾਕ ਵਿੱਚ ਸਥਿਤ ਡਬਲਯੂਏ ਖੇਤਰ ਵਿੱਚ ਸੀਵਰੇਜ ਲਾਈਨ ਨੂੰ ਬਦਲਣ ਦਾ ਕੰਮ ਦੋ ਮਹੀਨਿਆਂ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਲਿਆ ਜਾਵੇਗਾ। ਚੱਢਾ ਨੇ ਕਿਹਾ ਕਿ ਐੱਮਸੀਡੀ ਨੇ ਇੱਥੇ ਬਰਸਾਤੀ ਨਾਲੇ ਨਹੀਂ ਬਣਾਏ ਹਨ। ਇਸ ਕਾਰਨ ਬਰਸਾਤੀ ਪਾਣੀ ਦੇ ਵਾਧੂ ਦਬਾਅ ਕਾਰਨ ਸੀਵਰ ਲਾਈਨ ਓਵਰਫਲੋ ਹੋ ਗਈ ਹੈ। ਹੁਣ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।
ਕਰੋਲ ਬਾਗ 5-ਏ ਬਲਾਕ ਵਿੱਚ ਦਿੱਲੀ ਜਲ ਬੋਰਡ ਦੀ ਸੀਵਰ ਲਾਈਨ ’ਤੇ ਵਾਧੂ ਲੋਡ ਪੈਂਦਾ ਸੀ। ਇਸ ਕਾਰਨ ਇਲਾਕੇ ਨੂੰ ਕਈ ਵਾਰ ਸੀਵਰ ਓਵਰਫਲੋ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕੇ ਦੇ ਲੋਕਾਂ ਨੇ ਵਿਧਾਇਕ ਤੋਂ ਇਹ ਕੰਮ ਕਰਵਾਉਣ ਦੀ ਮੰਗ ਕੀਤੀ ਸੀ। ਵਿਧਾਇਕ ਨੇ ਇਸ ਕੰਮ ਨਾਲ ਸਬੰਧਤ ਸਾਰੀ ਪ੍ਰਕਿਰਿਆ ਨੂੰ ਘੱਟ ਸਮੇਂ ਵਿੱਚ ਮੁਕੰਮਲ ਕਰਕੇ ਇਸ ਦਾ ਉਦਘਾਟਨ ਕੀਤਾ ਹੈ। ਜਾਣਕਾਰੀ ਅਨੁਸਾਰ ਸੀਵਰ ਲਾਈਨ ਬਦਲਣ ਦਾ ਕੰਮ 25 ਲੱਖ ਰੁਪਏ ਵਿੱਚ ਕੀਤਾ ਜਾਵੇਗਾ। ਇਹ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।