ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਕਿਹਾ ਕਿ ਸਾਲ 2017 ਮਗਰੋਂ ਹਰ ਚੋਣ ਵਿੱਚ ਪੰਜਾਬ ਵੱਲੋਂ ਸਮੂਹਿਕ ਤੌਰ ’ਤੇ ਬਾਦਲ ਪਰਵਾਰ ਨੂੰ ਖਾਰਿਜ ਕਰ ਦਿੱਤਾ ਗਿਆ ਹੈ, ਸੱਤਾ ਦੀ ਰਾਜਨੀਤੀ ’ਚ ਪ੍ਰਸੰਗਿਕ ਬਣੇ ਰਹਿਣ ਲਈ ਬਾਦਲ ਪਰਿਵਾਰ ਹੁਣ ਪੰਥ ਸ਼ਬਦ ਦੀ ਸ਼ਰਨ ਲੈ ਰਹੇ ਹਨ। ਬੰਨੀ ਜੌਲੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਸੁਰਖੀਆਂ ’ਚ ਬਣੇ ਰਹਿਣ ਲਈ ਪੰਥਕ ਪਲੈਟਫ਼ਾਰਮ ਦੀ ਵਰਤੋਂ ਕਰਨਾ ਬਾਦਲਾਂ ਦੀ ਟ੍ਰੇਡਮਾਰਕ ਰਣਨੀਤੀ ਹੈ। ਉਨ੍ਹਾਂ ਬਾਦਲ ਦਲ ਦੇ ਸੀਨੀਅਰ ਆਗੂ, ਪੁੱਤਰ ਤੇ ਨੂੰਹ ਵੱਲੋਂ ਇੱਕ ਪਰਵਾਰਕ ਸੈਮੀਨਾਰ ’ਚ ਪੰਥ ਸ਼ਬਦ ਦੀ ਦੁਰਵਰਤੋਂ ਕਰਨ ਲਈ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਲਈ ਪੰਥ ਸ਼ਬਦ ਦੀ ਵਰਤੋਂ ਕਰਨੀ ਬੰਦ ਕੀਤੀ ਜਾਣੀ ਚਾਹੀਦੀ ਹੈ।