ਪੱਤਰ ਪ੍ਰੇਰਕ
ਮੁਕੇਰੀਆਂ, 22 ਅਗਸਤ
ਜ਼ਮੀਨ ਦੀ ਰਜਿਸਟਰੀ ਕਰਾਉਣ ਲਈ ਮੁਕੇਰੀਆਂ ਤਲਵਾੜਾ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਨਕਦੀ ਕਢਵਾ ਕੇ ਜਾ ਰਹੇ ਪਤੀ ਪਤਨੀ ਕੋਲੋਂ ਅਣਪਛਾਤੇ ਨੌਜਵਾਨਾਂ ਨੇ 2.10 ਲੱਖ, ਮੋਬਾਈਲ ਫੋਨ ਸਣੇ ਹੋਰ ਦਸਤਾਵੇਜ਼ ਝਪਟ ਲਏ। ਇਹ ਘਟਨਾ ਤਹਿਸੀਲ ਕੰਪਲੈਕਸ ਦੇ ਬਿੱਲਕੱਲ ਨੇੜੇ ਵਾਪਰੀ ਹੈ। ਝਪਮਟਮਾਰ ਟਰੈਫਿਕ ਦਾ ਫਾਇਦਾ ਲੈ ਕੇ ਭੱਜਣ ’ਚ ਕਾਮਯਾਬ ਰਹੇ। ਪੁਲੀਸ ਨੇ ਪੀੜਤ ਦੇ ਬਿਆਨ ਦਰਜ ਕਰਕੇ ਬੈਂਕ ਸਣੇ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਸਰਦੁੱਲਪੁਰ ਕਲੋਤਾ ਦੇ ਪਵਨ ਕੁਮਾਰ ਨੇ ਦੱਸਿਆ ਕਿ ਉਸਨੇ ਕੁਝ ਜ਼ਮੀਨ ਖਰੀਦੀ ਸੀ ਤੇ ਉਸਦੀ ਅੱਜ ਰਜਿਸਟਰੀ ਕਰਾਉਣ ਲਈ ਪੰਜਾਬ ਨੈਸ਼ਨਲ ਬੈਂਕ ’ਚੋਂ 2 ਲੱਖ ਰੁਪਏ ਕਢਵਾਏ ਸੀ। ਨਕਦੀ ਲੈ ਕੇ ਜਦੋਂ ਉਹ ਪਤਨੀ ਸਣੇ ਤਹਿਸੀਲ ਕੰਪਲੈਕਸ ਅੱਗੇ ਪੁੱਜਾ ਤਾਂ ਪਿੱਛੋਂ ਆਏ ਦੋ ਨੌਜਵਾਨਾਂ ਨੇ ਪਤਨੀ ਦਾ ਨਕਦੀ ਵਾਲਾ ਬੈਗ ਖੋਹ ਲਿਆ। ਬੈਗ ’ਚ ਬੈਂਕ ਵਿੱਚੋਂ ਕਢਵਾਏ ਦੋ ਲੱਖ ਤੋਂ ਇਲਾਵਾ 10 ਹਜ਼ਾਰ ਦੀ ਨਕਦੀ, ਮੋਬਾਈਲ ਫੋਨ, ਬੈਂਕ ਦੇ ਏਟੀਐਮ, ਆਧਾਰ ਕਾਰਡ ਸਣੇ ਹੋਰ ਕਾਗਜ਼ਾਤ ਵੀ ਸਨ। ਉਨ੍ਹਾਂ ਰੌਲਾ ਪਾਇਆ ਤੇ ਕੁਝ ਦੂਰ ਤੱਕ ਪਿੱਛਾ ਵੀ ਕੀਤਾ, ਪਰ ਝਪਟਮਾਰ ਤਲਵਾੜਾ ਸਾਈਡ ਨੂੰ ਫਰਾਰ ਹੋ ਗਏ।