ਪੱਤਰ ਪ੍ਰੇਰਕ
ਜਲੰਧਰ, 29 ਜੂਨ
ਕਿਸ਼ਨਗੜ ਪੁਲੀਸ ਚੌਕੀ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਇੱਥੋਂ ਲੰਘ ਰਿਹਾ ਸੀ ਤਾਂ ਕਿਸ਼ਨਗੜ ਐਸਬੀਆਈ ਬਰਾਂਚ ਦੇ ਏਟੀਐਮ ਤੋਂ ਪੈਸੇ ਕਢਵਾਏ ਪਰੰਤੂ ਉਸ ਦਾ ਏਟੀਐਮ ਕਾਰਡ ਵਾਪਸ ਨਹੀਂ ਨਿਕਲਿਆ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੇ ਉੱਥੇ ਲਿਖੇ 87258-49426 ਨੰਬਰ ਤੇ ਸੂਚਿਤ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋ ਘੰਟੇ ਬਾਅਦ ਕੈਸ਼ ਪਾਉਣ ਸਮੇਂ ਮਸ਼ੀਨ ਵਿੱਚੋਂ ਕਾਰਡ ਕੱਢ ਕੇ ਬਰਾਂਚ ਵਿੱਚ ਦੇ ਦਿੱਤਾ ਜਾਵੇਗਾ। ਪਰੰਤੂ ਕੁਝ ਦੇਰ ਬਾਅਦ ਉਸ ਦੇ ਫੋਨ ਤੇ ਪੈਸੇ ਨਿਕਲਣ ਦੇ ਤਿੰਨ ਮੈਸੇਜ ਆਏ। ਕੁੱਲ 25,000 ਦੀ ਠੱਗੀ ਉਸ ਨਾਲ ਹੋ ਚੁੱਕੀ ਸੀ। ਪੁਲੀਸ ਚੌਕੀ ਵਿਖੇ ਜਾ ਕੇ ਦੱਸਿਆ ਤਾਂ ਉਸ ਸਮੇਂ ਚੌਂਕੀ ਵਿਖੇ ਇਹ ਏਐਸਆਈ ਸੁਖਵਿੰਦਰ ਸਿੰਘ ਮੌਜੂਦ ਸੀ ਤਾਂ ਉਸ ਨੂੰ ਦੱਸਿਆ ਕਿ ਉਹ ਬੈਂਕ ਵਾਲਿਆਂ ਨੂੰ ਸ਼ਿਕਾਇਤ ਕਰਨ। ਇਸ ਸਬੰਧੀ ਉਸਨੇ ਐੱਸ ਐੱਚ ਓ ਕਰਤਾਰਪੁਰ ਰਮਨਦੀਪ ਸਿੰਘ ਦੇ ਧਿਆਨ ਵਿੱਚ ਵੀ ਸਾਰਾ ਮਾਮਲਾ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।