ਪਾਲ ਸਿੰਘ ਨੌਲੀ
ਜਲੰਧਰ, 14 ਮਾਰਚ
ਯੂਥ ਵਿੰਗ ਕਿਰਤੀ ਕਿਸਾਨ ਵਲੋਂ ਦਿਲੀ ਅੰਦੋਲਨ ’ਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਅਤੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਉਪਲ ਖਾਲਸਾ ’ਚ ਨਾਟਕ ਕਰਵਾ ਕੇ ਦਿੱਲੀ ਚੱਲਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਤਰਪ੍ਰੀਤ ਸਿੰਘ ਉਪਲ ਅਤੇ ਕੋ- ਕਨਵੀਨਰ ਬੂਟਾ ਸਿੰਘ ਸ਼ਾਦੀਪਰ ਨੇ ਕਿਹਾ ਕਿ ਅੱਜ ਦਿੱਲੀ ਅੰਦੋਲਨ ਪੂਰੇ ਦੇਸ਼ ਦਾ ਜਨ ਅੰਦਲਨ ਬਣ ਚੱਕਾ ਹੈ। ਦੇਸ਼ ਦੇ 20 ਰਾਜਾਂ ਤੋਂ ਵੀ ਵੱਧ ਵਿੱਚ ਫੈਲ ਚੱਕਾ ਹੈ। ਅੰਦੋਲਨ ਸਾਡੀ ਹੋਂਦ ਬਚਾਉਣ ਦਾ ਹੈ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਵਲੋਂ ਖੇਡੇ ਗਏ ‘ਅਜ਼ਾਦੀ’ ਅਤੇ ‘ਦੁੱਲਾ’ ਨਾਟਕ ਨੇ ਲੋਕਾਂ ਨੂੰ ਪੰਜਾਬ ਦੇ ਜਝਾਰੂ ਅਤੇ ਜਬਰ ਖਿਲਾਫ਼ ਸੰਘਰਸ਼ ਕਰਨ ਦੇ ਇਤਿਹਾਸਕ ਖਾਸੇ ਤੋਂ ਜਾਣੂ ਕਰਵਾਇਆ। ਇਸ ਨਾਟਕ ਦੇ ਡਾਇਲਾਗ ‘ਦੁੱਲਾ ਦਿਲੀ ਤੋਂ ਖਾਲੀ ਨਹੀਂ ਪਰਤੇਗਾ, ਦੁੱਲਾ ਦਿੱਲੀ ਤੋਂ ਜਿੱਤ ਕੇ ਪਰਤੇਗਾ’ ਨੇ ਲੋਕਾਂ ‘ਚ ਇਸ ਸੰਘਰਸ਼ ਨੂੰ ਹਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਇੱਕ ਜੱਥਾ ਦਿੱਲੀ ਨੂੰ ਪਿੰਡ ਉਪਲ ਖਾਲਸਾ ਤੋਂ ਰਵਾਨਾ ਹੋਇਆ। ਆਗੂਆਂ ਨੇ ਸਮੂਹ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੇਲਵੇ ਸਟੇਸ਼ਨਾਂ ’ਤੇ 15 ਮਾਰਚ ਨੂੰ ਤੇਲ ਕੀਮਤਾਂ, ਗੈਸ ਕੀਮਤਾਂ ’ਚ ਕੀਤੇ ਵਾਧੇ ਅਤੇ ਨਿੱਜੀਕਰਨ ਖਿਲਾਫ਼ ਦਿੱਤੇ ਜਾ ਰਹੇ ਧਰਨਿਆਂ ਸ਼ਾਮਲ ਹਣ ਦਾ ਸੱਦਾ ਦਿੱਤਾ। ਇਸ ਮੌਕੇ ਹਰਦੀਪ ਸਿੰਘ, ਛਿੰਦਾ ਸਰਪੰਚ ਉਮਰ ਪੁਰ, ਭਿੰਦਾ ਉਪਲ, ਜਸਕਰਨ ਅਜ਼ਾਦ, ਬਲਿਹਾਰ ਕੌਰ, ਸੁਰਜੀਤ ਕੌਰ, ਰਸ਼ਪਾਲ ਸਿੰਘ ਧਾਲੀਵਾਲ, ਦਵਿੰਦਰ ਸਿੰਘ ਚਹੇੜੂ, ਨਰਿੰਦਰ ਸਿੰਘ, ਸਰਿੰਦਰ ਸਿੰਘ, ਗਰਬਖਸ਼ ਸਿੰਘ,ਰਸ਼ਪਾਲ ਸਿੰਘ ਸ਼ਾਦੀਪਰ, ਕਲਵੀਰ ਸਿੰਘ, ਪਰਮਜੀਤ ਸਿੰਘ, ਮਨਦੀਪ ਧਾਲੀਵਾਲ, ਰਣਜੋਤ ਸਿੰਘ, ਮੰਗਤ ਨਤ, ਦਵਿੰਦਰ ਬਸਰਾ, ਹਰਵਿੰਦਰ, ਪਰਮਜੀਤ, ਦੀਪਾ, ਸਨੂੰ ਆਦਿ ਵੀ ਹਾਜ਼ਰ ਸਨ।