ਫਗਵਾੜਾ: ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੇ ਹਰਗੋਬਿੰਦ ਨਗਰ ਵਿੱਚ ਚਲਾਈ ਜਾ ਰਹੀ ‘ਜਨਤਾ ਦੀ ਰਸੋਈ’ ਹੁਣ ਮੁੜ ਲੋਕਾਂ ਦੀ ਸੇਵਾ ਲਈ ਚਾਲੂ ਕਰ ਦਿੱਤੀ ਹੈ। ਹੁਣ ਲੋਕ ਦੁਪਹਿਰ 12 ਤੋਂ 3 ਵਜੇ ਤੱਕ ਇੱਥੇ ਖਾਣਾ ਖਾ ਸਕਦੇ ਹਨ। ਇਸ ਸਬੰਧੀ ਅਨੀਤਾ ਸੋਮ ਪ੍ਰਕਾਸ਼ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਸ਼ਾਸਨਿਕ ਹਦਾਇਤਾਂ ਤੋਂ ਬਾਅਦ ਕੁਝ ਸਮੇਂ ਲਈ ਰਸੋਈ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਚੋਣਾਂ ਖ਼ਤਮ ਹੁੰਦੇ ਸਾਰ ਇਸ ਨੂੰ ਮੁੜ ਲੋਕਾਂ ਦੀ ਸੇਵਾ ਲਈ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਫਾਇਦਾ ਲੈ ਸਕਣਗੇ। -ਪੱਤਰ ਪ੍ਰੇਰਕ