ਪਾਲ ਸਿੰਘ ਨੌਲੀ
ਜਲੰਧਰ, 8 ਜੁਲਾਈ
ਸੁਲਤਾਨਪੁਰ ਹਲਕੇ ਵਿੱਚ ਕਾਂਗਰਸੀ ਆਗੂਆਂ ਤੇ ਪੁਲੀਸ ਦੀਆਂ ਵਧੀਕੀਆਂ ਤੋਂ ਤੰਗ ਆਏ ਪਿੰਡ ਡੇਰਾ ਸੈਦਾਂ ਵਿਚ ਅੱਜ 50 ਦੇ ਕਰੀਬ ਕਾਂਗਰਸੀ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਹਲਕੇ ਦੀ ਇੰਚਾਰਜ ਤੇ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਇਨ੍ਹਾਂ 50 ਕਾਂਗਰਸੀ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਰਸਮੀ ਤੌਰ ’ਤੇ ਸ਼ਾਮਿਲ ਕਰ ਲਿਆ।
ਕਾਂਗਰਸ ਛੱਡਣ ਵਾਲੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਪਿੰਡ ਦਾ ਮੋਹਤਬਾਰ ਕਾਂਗਰਸੀ ਆਗੂ ਹਲਕਾ ਵਿਧਾਇਕ ਦੀ ਸ਼ਹਿ ’ਤੇ ਨਗਰ ਵਾਸੀਆਂ ਨਾਲ ਧੱਕੇਸ਼ਾਹੀਆਂ ਕਰ ਰਿਹਾ ਹੈ। ਇਹ ਸਾਰੇ ਪਰਿਵਾਰ ਜਤਿੰਦਰ ਸਿੰਘ ਕੁੱਕਾ ਦੀ ਅਗਵਾਈ ਹੇਠ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਅਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਕੁਲਦੀਪ ਸਿੰਘ ਬੂਲੇ ਦੇ ਯਤਨਾਂ ਸਦਕਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਸਾਬਕਾ ਸਰਪੰਚ ਕਾਰਜ ਸਿੰਘ ਤਕੀਆ, ਸਾਬਕਾ ਸਰਪੰਚ ਸਤਨਾਮ ਸਿੰਘ ਰਾਮੇ, ਯੂਥ ਆਗੂ ਕਰਨਜੀਤ ਸਿੰਘ ਆਹਲੀ, ਬੀਬਾ ਮਨਦੀਪ ਕੌਰ, ਬੀਬਾ ਬਲਜੀਤ ਕੌਰ, ਹਰਵਿੰਦਰਪਾਲ ਸਿੰਘ ਲਾਲੀ ਗਿੱਲਾਂ, ਗੁਰਪ੍ਰੀਤ ਸਿੰਘ ਵਾਟਾਂਵਾਲੀ, ਅਕਾਸ਼ਦੀਪ ਡਡਵਿੰਡੀ, ਸੁਖਜੀਤ ਸਿੰਘ ਬਸਤੀ ਰੂਰਲ, ਅਮਨਦੀਪ ਸਿੰਘ ਤੇ ਸੁਰਿੰਦਰਪਾਲ ਸਿੰਘ ਨੀਟਾ ਹਾਜ਼ਰ ਸਨ।