ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੂਨ
ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਹੁਣ ਤੱਕ ਕੁੱਲ 71,165 ਘਰੇਲੂ ਰਸੋਈ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਐਸ.ਸੀ., ਐਸ.ਟੀ., ਬੀ.ਸੀ., ਗਰੀਬ ਪਰਿਵਾਰ ਦੀ ਬਾਲਗ ਮਹਿਲਾ, ਨੀਲਾ ਕਾਰਡ ਧਾਰਕ ਅਤੇ ਜਿਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਂ ’ਤੇ ਪਹਿਲਾਂ ਐਲ.ਪੀ.ਜੀ. ਕੁਨੈਕਸ਼ਨ ਮੌਜੂਦ ਨਹੀਂ ਹੈ, ਦੇ ਨਾਮ `ਤੇ ਐਲ.ਪੀ.ਜੀ. ਕੁਨੈਕਸ਼ਨ ਜਾਰੀ ਕੀਤਾ ਜਾਂਦਾ ਹੈ। ਬਿਨੈਕਾਰ ਮਹਿਲਾ ਵੱਲੋਂ ਆਨਲਾਈਨ ਅਰਜ਼ੀ ਰਾਹੀਂ ਆਪਣਾ ਨਾਮ ਦਰਜ ਕਰਵਾਇਆ ਜਾ ਸਕਦਾ ਹੈ।