ਪੱਤਰ ਪ੍ਰੇਰਕ
ਬੰਗਾ, 25 ਜੁਲਾਈ
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ ਪਿੰਡ ਕਲੇਰਾਂ ’ਚ ‘ਸਾਹਿਤਕ ਸਾਂਝ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਪਿੰਡ ਕਲੇਰਾਂ ਦੀਆਂ ਸਾਹਿਤਕ ਸਖ਼ਸੀਅਤਾਂ ਨੇ ਵੱਖ ਵੱਖ ਵੰਨਗੀਆਂ ’ਤੇ ਪੇਸ਼ਕਾਰੀਆਂ ਕੀਤੀਆਂ। ਇਨ੍ਹਾਂ ਵਿੱਚ ਦੀਪ ਕਲੇਰ, ਸਤਵਿੰਦਰ ਸੰਧੂ, ਹਰਜਿੰਦਰ ਮੱਲ, ਰੇਸ਼ਮ ਕਲੇਰ, ਮਨੀਸ਼ਾ, ਸੁਖਮਨੀ ਤੇ ਸਤਪਾਲ ਮੱਲ ਸ਼ਾਮਲ ਸਨ। ਇਹਨਾਂ ਨੂੰ ਸੰਸਥਾ ਵਲੋਂ ਪ੍ਰਮਾਣ ਪੱਤਰ ਅਤੇ ਫੁੱਲਾਂ ਦੀਆਂ ਮਲਾਵਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਰਸਮ ਪਿੰਡ ਦੇ ਸਰਪੰਚ ਵਿਜੈ ਕੁਮਾਰੀ ਅਤੇ ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਦੀ ਅਗਵਾਈ ਵਿੱਚ ਨਿਭਾਈ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁੱਧੀਜੀਵੀ ਪ੍ਰੋ. ਸੰਧੂ ਵਰਿਆਣਵੀ, ਦਾਰਾ ਸਿੰਘ ਮੱਲ, ਹਰਬੰਸ ਹੀਉਂ ਨੇ ਕਿਹਾ ਕਿ ਅਜੋਕੇ ਹਾਲਾਤਾਂ ਦੀ ਗੰਭੀਰਤਾ ਨੂੰ ਭਾਪਦਿਆਂ ਸਮਾਜ ਚੰਗਿਆਈਆਂ ਵੱਲ ਪ੍ਰੇਰਿਤ ਕਰਨ ਲਈ ਲੇਖਕ ਵਰਗ ਦੀ ਵੱਡੀ ਭੂਮਿਕਾ ਹੈ। ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਕਵੀ ਦਰਬਾਰ ’ਚ ਦਵਿੰਦਰ ਸਕੋਹਪੁਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਹਰੀ ਕ੍ਰਿਸ਼ਨ ਪਟਵਾਰੀ, ਰੇਸ਼ਮ ਕਰਨਾਣਵੀ, ਕ੍ਰਿਸ਼ਨ ਹੀਉਂ, ਤਲਵਿੰਦਰ ਸ਼ੇਰਗਿੱਲ, ਸ਼ਿੰਗਾਰਾ ਲੰਗੇਰੀ ਆਦਿ ਨੇ ਵੀ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਚਾਹਲ, ਪੰਚ ਮਨਜੀਤ ਕੌਰ, ਪੰਚ ਕੁਲਦੀਪ ਸਿੰਘ, ਨੰਬਰਦਾਰ ਹਰੀ ਦੇਵ ਮੱਲ ਆਦਿ ਸ਼ਾਮਲ ਸਨ।