ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਨੌਜਵਾਨ ਭਾਰਤ ਸਭਾ ਦੇ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਦੌਰਾਨ ਦੇਸ਼ ਨੂੰ ਇੱਕੋ ਰੰਗ ਵਿੱਚ ਰੰਗਣ ਉੱਤੇ ਤੁਲੀ ਮੋਦੀ ਸਰਕਾਰ ਵਿਰੁੱਧ ਨੌਜਵਾਨਾਂ ਨੂੰ ਲਾਮਬੰਦ ਹੋਣ ਦੇ ਸੱਦੇ ਨਾਲ ਸੰਪਨ ਹੋ ਗਿਆ। ਦੋ ਦਿਨਾਂ ਇਜਲਾਸ ਦੌਰਾਨ ਦੇਸ਼ ਤੇ ਪੰਜਾਬ ਦੇ ਸਿਆਸੀ ਅਤੇ ਆਰਥਿਕ ਮਾਮਲਿਆਂ ਉੱਤੇ ਭੱਖਵੀ ਚਰਚਾ ਹੋਈ। ਬੁਲਾਰਿਆ ਨੇ ਸ਼ੋਸ਼ਲ ਮੀਡੀਆ ਰਾਹੀ ਫੈਲਾਈ ਜਾ ਰਹੀ ਨਫਤਰ ਤੇ ਭੀੜਤੰਤਰ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਜ਼ਾਇਜ ਠਹਿਰਾਉਣ `ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ। ਇਸ ਉਪਰੰਤ ਮੁੱਖ ਬੁਲਾਰੇ ਜੇਐੱਨਯੂ ਤੋਂ ਪ੍ਰੋਫੈਸਰ ਡਾ.ਵਿਕਾਸ ਵਾਜਪਾਈ ਨੇ ਆਪਣੇ ਵਿਚਾਰ ਪੇਸ਼ ਕੀਤੇ।ਕਿਰਤੀ ਕਿਸਾਨ ਯੂਨੀਅਨ ਤੋਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਜ ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਬਿੱਕਰ ਸਿੰਘ ਹਥੋਆ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਨੇ ਭਰਾਤਰੀ ਸੰਦੇਸ਼ ਦਿੱਤਾ। ਇਜਲਾਸ ਮੌਕੇ ਨਵੀਂ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਹਾਊਸ ਵਲੋਂ ਪਾਸ ਕੀਤਾ ਗਿਆ । ਜਿਸ ਵਿੱਚ ਰੁਪਿੰਦਰ ਚੌਂਦਾ ਨੂੰ ਮੁੜ ਸੂਬਾ ਪ੍ਰਧਾਨ, ਮੰਗਾ ਆਜ਼ਾਦ ਨੂੰ ਜਨਰਲ ਸਕੱਤਰ, ਕਰਮਜੀਤ ਮਾਣੂੰਕੇ ਨੂੰ ਸੂਬਾ ਮੀਤ ਪ੍ਰਧਾਨ, ਜਸਕਰਨ ਆਜ਼ਾਦ ਨੂੰ ਸੂਬਾ ਪ੍ਰੈੱਸ ਸਕੱਤਰ, ਨੌਨਿਹਾਲ ਸਿੰਘ ਨੂੰ ਸੂਬਾ ਖਜਾਨਚੀ, ਕੁਲਬੀਰ ਟੋਡਰਪੁਰ ਅਤੇ ਦਵਿੰਦਰ ਸਿੰਘ ਸ਼ਬੀਲਪੁਰ ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ। ਇਜਲਾਸ ਵਿੱਚ ਛੇ ਜ਼ਿਲ੍ਹਿਆਂ ਦੇ 65 ਡੈਲੀਗੇਟ ਸ਼ਾਮਲ ਹੋਏ।