ਪੱਤਰ ਪ੍ਰੇਰਕ
ਆਦਮਪੁਰ ਦੋਆਬਾ
ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸਿਫ਼ਾਰਸ਼ ’ਤੇ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਭੇਲਾ ਵਿੱਚ ਖੇਤ ’ਚੋਂ ਨਾਜਾਇਜ਼ ਮਿੱਟੀ ਪੁਟਾਉਣ ਦੇ ਦੋਸ਼ ਹੇਠ ਪਿੰਡ ਦੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਰਲੋਚਨ ਸਿੰਘ ਪੁੱਤਰ ਸੁਜਾਨ ਸਿੰਘ ਵਾਸੀ ਪਿੰਡ ਭੇਲਾ ਵੱਲੋਂ ਮਾਈਨਿੰਗ ਵਿਭਾਗ ਬਿਸਤ ਦੁਆਬਾ ਉਪ ਮੰਡਲ ਜਲੰਧਰ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਘਰ ਦੇ ਨਾਲ ਲੱਗਦੇ ਖੇਤ ਦੇ ਮਾਲਕ ਬਗੀਚਾ ਸਿੰਘ ਵੱਲੋਂ ਆਪਣੀ ਜ਼ਮੀਨ ’ਚੋਂ ਇੱਕ ਮਹੀਨਾ ਪਹਿਲਾਂ ਮਿੱਟੀ ਪੁਟਾਈ ਗਈ ਸੀ। ਉਸ ਨੇ ਦੱਸਿਆ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇਈ ਜਸਵਿੰਦਰ ਸਿੰਘ ਜਲੰਧਰ ਵੱਲੋਂ ਕੀਤੀ ਜਾਂਚ ਪਤਾ ਲੱਗਾ ਕਿ ਜ਼ਮੀਨ ਦੇ ਮਾਲਕ ਵੱਲੋਂ ਖਣਨ ਨੇਮਾਂ ਦੀ ਉਲੰਘਣਾ ਕੀਤੀ ਗਈ ਹੈ।