ਪੱਤਰ ਪ੍ਰੇਰਕ
ਫਗਵਾੜਾ, 14 ਅਕਤੂਬਰ
ਇੱਕ ਵਿਅਕਤੀ ਦੀ ਚੇਨੀ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 304 ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬਿਮਲ ਕੁਮਾਰ ਬੱਗਾ ਵਾਸੀ ਸਤਨਾਮਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਪਤਨੀ ਸੀਮਾ ਬੱਗਾ ਨਾਲ ਘਰ ਦਾ ਸਾਮਾਨ ਖਰੀਦਣ ਲਈ ਮੋਰ ਸੁਪਰ ਮਾਰਕੀਟ ਹਰਗੋਬਿੰਦ ਨਗਰ ਗਿਆ ਸੀ। ਜਦੋਂ ਘਰ ਦਾ ਸਾਮਾਨ ਖਰੀਦ ਕੇ ਵਾਪਸ ਗੱਡੀ ’ਚ ਬੈਠਣ ਲੱਗੇ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਅਤੇ ਉਸ ਦੇ ਗਲੇ ’ਚ ਪਾਈ ਚੇਨੀ ਖੋਹ ਲਈ।