ਪੱਤਰ ਪ੍ਰੇਰਕ
ਫਗਵਾੜਾ 25 ਅਕਤੂਬਰ
ਕਾਰ ਵਿੱਚ ਟੱਕਰ ਮਾਰਨ ਕਾਰਨ ਹੋਏ ਨੁਕਸਾਨ ਦੇ ਸਬੰਧ ਵਿੱਚ ਸਦਰ ਪੁਲੀਸ ਨੇ ਇੱਕ ਇਨੋਵਾ ਕਾਰ ਚਾਲਕ ਖ਼ਿਲਾਫ਼ ਧਾਰਾ 279, 427 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਸਕਰਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਰੈਂਡਸ ਕਾਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਲੰਧਰ ਤੋਂ ਫਗਵਾੜਾ ਨੂੰ ਆ ਰਿਹਾ ਸੀ ਕਿ ਦਿਨੇਸ਼ ਕੁਮਾਰ ਨੇ ਲਿਆ ਕੇ ਕਾਰ ਉਸਦੀ ਸਵਿਫ਼ਟ ਕਾਰ ਵਿੱਚ ਮਾਰੀ। ਉਸਨੇ ਦੱਸਿਆ ਕਿ ਜਿਸ ਕਾਰਨ ਉਸਦੀ ਕਾਰ ਦਾ ਕਾਫ਼ੀ ਸਾਰਾ ਨੁਕਸਾਨ ਹੋਇਆ ਹੈ। ਜਿਸ ਸਬੰਧ ਵਿੱਚ ਪੁਲੀਸ ਨੇ ਦਿਨੇਸ਼ ਕੁਮਾਰ ਗੁਪਤਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗੁਰੂ ਨਾਨਕਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।