ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਅਕਤੂਬਰ
ਫੇਸ ਬੁੱਕ ’ਤੇ ਇਕ ਵਿਦੇਸ਼ੀ ਨਾਗਰਿਕ ਔਰਤ ਦੀ ਤਸਵੀਰ ਲਾ ਕੇ ਜਾਅਲੀ ਖਾਤਾ ਬਣਾ ਕੇ ਇਕ ਵਿਅਕਤੀ ਕੋਲੋਂ ਲਗਪਗ 9 ਲੱਖ ਰੁਪਏ ਤੋਂ ਵਧ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਪੁਲੀਸ ਨੇ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜੋ ਕਿ ਦੇਸ਼ ਦੇ ਵੱਖ-ਵੱਖ ਹਿਸਿਆਂ ਦੇ ਵਾਸੀ ਹਨ।
ਇਸ ਮਾਮਲੇ ਵਿਚ ਠੱਗੀ ਦਾ ਸ਼ਿਕਾਰ ਬਣੇ ਵਿਅਕਤੀ ਦੀ ਸ਼ਨਾਖਤ ਅਨੰਦ ਕੁਮਾਰ ਵਾਸੀ ਛੇਹਰਟਾ ਵਜੋਂ ਹੋਈ ਹੈ। ਇਸ ਕੇਸ ਵਿਚ ਸੁਮੀਤਾ ਪਟੇਲ, ਲਾਲ ਹੀਰਤਪੂਈ, ਲੀਡੀਆ ਗੈਂਗਮੀ, ਅਬਦੁਲ ਇਮਤਿਆਜ ਖਾਨ, ਪੰਕਜ ਦਯਾ ਠਾਕੁਰ, ਅਭਿਜੀਤ ਜੋਸ਼, ਸ਼ੀਤਲ ਦਾਸ, ਚਿਨਮਯ ਨੰਦੀ ਨੂੰ ਨਾਮਜ਼ਦ ਕੀਤਾ ਗਿਆ ਹੈ।