ਕਪੂਰਥਲਾ:
ਘਰ ’ਚ ਇਕੱਲੀ ਨਾਬਾਲਗ ਲੜਕੀ ਨਾਲ ਬਦਫੈਲੀ ਕਰਨ ਵਾਲੇ ਮੁਲਜ਼ਮ ਵਿਰੁੱਧ ਥਾਣਾ ਸਿਟੀ ਕਪੂਰਥਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਾਬਾਲਗ ਲੜਕੀ ਦੀ ਮਾਤਾ ਜੋ ਕਿ ਮੁਹੱਲਾ ਮਹਿਤਾਬਗੜ੍ਹ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਕਰੀਬ ਤਿੰਨ ਸਾਲਾਂ ਤੋਂ ਰਹਿ ਰਹੀ ਹੈ। ਉਸ ਦੀ ਤਕਰੀਬਨ ਸਾਢੇ ਪੰਜ ਸਾਲ ਦੀ ਲੜਕੀ ਘਰ ਵਿੱਚ ਆਪਣੀ ਦਾਦੀ ਪਾਸ ਇਕੱਲੀ ਸੀ। ਉਹ ਮਜ਼ਦੂਰੀ ਕਰਨ ਲਈ ਬਾਹਰ ਜਾਂਦੀ ਹੈ। 31 ਅਕਤੂਬਰ ਨੂੰ ਜਦੋਂ ਉਹ ਸ਼ਾਮ ਸਮੇਂ ਘਰ ਵਾਪਸ ਆਈ ਤਾਂ ਉਸ ਦੀ ਬੱਚੀ ਨੇ ਉਸ ਨੂੰ ਦੱਸਿਆ ਕਿ ਮਾਲਕ ਮਕਾਨ ਦਾ ਭਤੀਜਾ ਉਨ੍ਹਾਂ ਦੇ ਮਕਾਨ ਉਪਰ ਰਹਿੰਦਾ ਹੈ, ਨੇ ਉਸ ਦੀ ਬੇਟੀ ਨਾਲ ਜਬਰਦਸਤੀ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ। ਜਾਂਚ ਅਧਿਕਾਰੀ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਥਾਣਾ ਸਿਟੀ ਵਿੱਚ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ