ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 3 ਨਵੰਬਰ
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਫੀਲਡ ਦੇ ਦੌਰੇ ਕੀਤੇ ਗਏ। ਇਸ ਦੌਰਾਨ ਐੱਸਡੀਐੱਮ ਕਪੂਰਥਲਾ ਡਾ. ਇਰਵਿਨ ਕੌਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਕਪੂਰਥਲਾ, ਨਡਾਲਾ ਅਤੇ ਹੋਰ ਖੇਤਰਾਂ ਵਿੱਚ ਦੌਰੇ ਕਰ ਕੇ ਪਰਾਲੀ ਨੂੰ ਅੱਗ ਲਗਾਉਣ ਦੇ 11 ਮਾਮਲਿਆਂ ਵਿੱਚ ਸਬੰਧਤ ਕਿਸਾਨਾਂ ਵਿਰੁੱਧ ਐੱਫ ਆਈ ਆਰ ਦਰਜ ਕਰਵਾਈ ਗਈ ਹੈ। ਡਾ. ਇਰਵਿਨ ਕੌਰ ਨੇ ਦੱਸਿਆ ਕਿ ਸੈਟੇਲਾਈਟ ਰਾਹੀਂ ਜਿਨ੍ਹਾਂ 11 ਮਾਮਲਿਆਂ ਵਿੱਚ ਪਰਾਲੀ ਨੂੰ ਅੱਗ ਲੱਗੀ ਸਹੀ ਮਿਲੀ, ਉਨ੍ਹਾਂ ਕੇਸਾਂ ਵਿੱਚ ਢਿੱਲਵਾਂ, ਸੁਭਾਨਪੁਰ ਅਤੇ ਫੱਤੂਢੀਂਗਾ ਥਾਣਿਆਂ ਵਿੱਚ ਕੇਸ ਦਰਜ ਕਰ ਕੇ ਕਿਸਾਨਾਂ ਕੋਲੋਂ 2,500 ਤੋਂ 15,000 ਤੱਕ ਜੁਰਮਾਨੇ ਵਸੂਲੇ ਗਏ। ਇਸ ਮੌਕੇ ਅਫ਼ਸਰ ਬਲਕਾਰ ਸਿੰਘ ਵੀ ਹਾਜ਼ਰ ਸਨ।