ਹਤਿੰਦਰ ਮਹਿਤਾ
ਜਲੰਧਰ, 27 ਜੂਨ
ਡਿਊਟੀ ਦੌਰਾਨ ਸੜਕ ਹਾਦਸੇ ‘ਚ ਮਾਰੇ ਗਏ ਪੁਲੀਸ ਕਰਮਚਾਰੀ ਦੇ ਵਾਰਿਸਾਂ ਨੂੰ 50 ਲੱਖ ਰੁਪਏ ਦੇ ਚੈੱਕ ਦਿੱਤਾ ਗਿਆ ਹੈ। ਇਸ ਸਬੰਧੀ ਪੈ੍ਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਨੰਬਰ 1250/ਜਲੰਧਰ ਦਿਹਾਤੀ ਜਿਸ ਦੀ 3 ਨਵੰਬਰ 2022 ਨੂੰ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਐਚਡੀਐਫਸੀ ਬੈਂਕ ਦੇ ਪੰਜਾਬ ਪੁਲੀਸ ਨਾਲ ਹੋਏ ਸਮਝੌਤੇ ਅਨੁਸਾਰ ਜਿਨ੍ਹਾਂ ਕਰਮਚਾਰੀਆਂ/ਅਧਿਕਾਰੀਆਂ ਦੇ ਖਾਤੇ ਐਚਡੀਐਫਸੀ ਬੈਂਕ ਵਿੱਚ ਹਨ ਅਤੇ ਉਨ੍ਹਾਂ ਦੀ ਤਨਖਾਹ ਖਾਤੇ ਵਿੱਚ ਪੈਂਦੀ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ/ ਕਰਮਚਾਰੀਆਂ ਲਈ ਬੈਂਕ ਵਲੋਂ ਵੱਖ-ਵੱਖ ਸਕੀਮਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕਿਸੇ ਪੁਲੀਸ ਕਰਮਚਾਰੀ ਦੀ ਡਿਊਟੀ ਦੌਰਾਨ ਕੁਦਰਤੀ/ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਤਾਂ ਐਚ.ਡੀ.ਐਫ.ਸੀ ਬੈਂਕ ਵੱਲੋਂ ਮ੍ਰਿਤਕ ਕਰਮਚਾਰੀ/ਅਧਿਕਾਰੀ ਦੇ ਪਰਿਵਾਰ ਨੂੰ ਮੁਆਵਜੇ ਵਜੋਂ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸੇ ਸਕੀਮ ਤਹਿਤ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਦੀ ਪਤਨੀ ਸੰਦੀਪ ਕੌਰ ਵਾਸੀ ਰਸੂਲਪੁਰ ਕਲਾਂ ਤਹਿਸੀਲ ਨਕੋਦਰ ਦੇ ਨਾਮ ‘ਤੇ ਐਚ.ਡੀ.ਐਫ.ਸੀ ਬੈਂਕ ਵੱਲੋਂ 50 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ। ਇਹ ਚੈੱਕ ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀ ਵਿਕਰਮ ਗੁਪਤਾ ਨੋਡਲ ਅਫਸਰ ਅਤੇ ਬਲਵਿੰਦਰ ਸਿੰਘ ਬ੍ਰਾਂਚ ਮੈਨੇਜਰ ਪੀਏਪੀ ਵੱਲੋਂ ਮ੍ਰਿਤਕ ਸੀਨੀਅਰ ਸਿਪਾਹੀ ਜਸਵੀਰ ਕੁਮਾਰ ਦੀ ਪਤਨੀ ਸੰਦੀਪ ਕੌਰ ਦੇ ਹਵਾਲੇ ਕੀਤਾ ਗਿਆ।