ਫਗਵਾੜਾ:
ਪਿੰਡ ਮਾਨਵਾਲੀ ਵਿੱਚ ਖੇਤਾਂ ’ਚ ਸ਼ਾਰਟ ਸਰਕਟ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਜਿਸ ਕਾਰਨ ਕਾਫ਼ੀ ਪਰਾਲੀ ਸੜ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਨਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚ ਮੋਟਰ ਦੀਆਂ ਤਾਰਾ ’ਚ ਅਚਾਨਕ ਲਾਈਟ ਆਉਣ ਨਾਲ ਸਪਾਰਕਿੰਗ ਹੋ ਗਈ ਜਿਸ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਤੇ ਦੋ ਖੇਤਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਫ਼ਾਇਰ ਬ੍ਰਿਗੇਡ ਨੇ ਪੁੱਜ ਕੇ ਕਾਬੂ ਪਾਇਆ। -ਪੱਤਰ ਪ੍ਰੇਰਕ