ਪੱਤਰ ਪ੍ਰੇਰਕ
ਜਲੰਧਰ, 2 ਜੁਲਾਈ
ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਵਿਖੇ ਬੀਤੀ 29 ਜੂਨ ਨੂੰ ਬਰਗਰ ਦੀ ਰੇਹੜੀ ਲਾਉਣ ਵਾਲੇ ਇਕ ਵਿਅਕਤੀ, ਉਸ ਦੇ ਲੜਕੇ ਤੇ ਉਸ ਦੇ ਸਾਲੇ ’ਤੇ ਗਰਮ ਤੇਲ ਪਾਉਣ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਤਿੰਨ ਮੁਲਜਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਹੀਰਾ ਲਾਲ ਪੁੱਤਰ ਜੀਤ ਰਾਮ ਵਾਸੀ ਏਕਤਾ ਨਗਰ ਚੁਗਿੱਟੀ ਅਤੇ ਸਰਬਜੀਤ ਸਿੰਘ ਬੱਲੂ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਵਾਲਮੀਕੀ ਚੁਗਿੱਟੀ, ਹਰਦੀਪ ਸਿੰਘ ਉਰਫ ਟੀਟੂ ਪੁੱਤਰ ਗੁਰਦਾਸ ਰਾਮ ਵਾਸੀ ਚੁਗਿੱਟੀ ਵਜੋਂ ਹੋਈ ਹੈ। ਜਿਨ੍ਹਾਂ ਨੂੰ ਕਾਬੂ ਕਰ ਕੇ ਪੁਲੀਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।