ਪੱਤਰ ਪ੍ਰੇਰਕ
ਹੁਸ਼ਿਆਰਪੁਰ, 31 ਅਕਤੂਬਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ‘ਪੰਜਾਬ ਅਗੇਂਸਟ ਡਰੱਗ ਐਡਿਕਸ਼ਨ’ ਮੁਹਿੰਮ ਤਹਤਿ ਵਿਸ਼ਾਲ ਰੈਲੀ ਕੱਢੀ ਗਈ। ਡੀਸੀ ਕੋਮਲ ਮਿੱਤਲ, ਐੱਸਐੱਸਪੀ ਸਰਤਾਜ ਸਿੰਘ ਚਾਹਲ, ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਤਿਾ ਜੋਸ਼ੀ ਸਮੇਤ ਜ਼ਿਲ੍ਹੇ ਦੇ ਨਿਆਂਇਕ, ਸਿਵਲ ਅਤੇ ਪੁਲੀਸ ਅਫ਼ਸਰਾਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ। ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਜ਼ਿਲ੍ਹਾ ਪਰਿਸ਼ਦ ਦੇ ਸਾਹਮਣੇ ਲੋਅਰ ਕੋਰਟ ਕੰਪਲੈਕਸ ਤੋਂ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖ਼ੁਦ ਵੀ ਰੈਲੀ ਦਾ ਹਿੱਸਾ ਬਣੇ। ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਹੋਈ ਇਹ ਰੈਲੀ ਡੀਏਵੀ ਕਾਲਜ ਜਾ ਕੇ ਸਮਾਪਤ ਹੋਈ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਇਸ ਮੁਹਿੰਮ ਦੀ ਸਮਾਪਤੀ ’ਤੇ ਸਵਾਮੀ ਸਰਵਾਨੰਦ ਗਿਰੀ ਰਜਿਨਲ ਸੈਂਟਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਰੈਲੀ ਕੱਢੀ ਗਈ। ਇਸ ਮੌਕੇ ਐੱਸਪੀ ਮੇਜਰ ਸਿੰਘ, ਐੱਸਪੀ ਮਨਜੀਤ ਕੌਰ, ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਹਰਬੰਸ ਕੌਰ, ਡੀਐੱਸਪੀ ਪਲਵਿੰਦਰ ਸਿੰਘ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾਮੁਕਤ ਮੁਹਿੰਮ ਤਹਤਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੀਜੇਐੱਮ-ਕਮ-ਸਕੱਤਰ ਰੰਜੀਵ ਪਾਲ ਸਿੰਘ ਚੀਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੌਰਵ ਸ਼ਰਮਾ, ਲੀਗਲ ਏਡ ਕੌਂਸਲ ਦੇ ਚੀਫ਼ ਪ੍ਰਦੀਪ ਸਿੰਘ ਸੰਧੂ, ਐਡਵੋਕੇਟਸ ਜੋਤੀ ਪਾਲ ਭੀਮ, ਸੌਰਭ ਬਧਨ, ਸੁਲੱਖਣ ਸਿੰਘ, ਰੋਮਿਕਾ, ਸੌਰਭ ਓਹਰੀ, ਬਲਵਿੰਦਰ ਸੈਣੀ, ਮਮਤਾ ਸਮਕਾਰਿਆ, ਮੋਦਨਾ ਸ਼ਰਮਾ, ਪਲਵਿੰਦਰ ਕੌਰ, ਵਿਨੋਦ ਮਹਾਜਨ, ਆਦਿੱਤਿਆ ਸੂਦਨ, ਆਨੰਦ ਪੁਰੀ, ਪ੍ਰੇਮ ਗੋਪਾਲ ਸ਼ਰਮਾ ਤੇ ਠਾਕੁਰ ਜਤਿੰਦਰ ਪਾਲ ਸਿੰਘ ਆਦਿ ਸ਼ਾਮਲ ਸਨ। ਇਹ ਰੈਲੀ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਮਲਿਕਪੁਰ ਚੌਕ ਤੋਂ ਹੁੰਦੇ ਹੋਏ ਵਾਪਸ ਕੋਰਟ ਕੰਪਲੈਕਸ ਵਿੱਚ ਪੁੱਜ ਕੇ ਸੰਪੰਨ ਹੋਈ।