ਪੱਤਰ ਪ੍ਰੇਰਕ
ਮਾਨਸਰ, 3 ਅਕਤੂਬਰ
ਨੇੜਲੇ ਪਿੰਡ ਹਯਾਤਪੁਰ ਵਿੱਚ ਨੌਜਵਾਨ ਸਪੋਟਰਸ ਕਲੱਬ ਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਸ਼ਹੀਦ ਦਲੇਰ ਸਿੰਘ ਅਤੇ ਸਵਰਗੀ ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ 41ਵਾਂ ਕਬੱਡੀ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਦੀ ਸ਼ੂਰਆਤ ’ਚ ਸ਼ਹੀਦ ਦਲੇਰ ਸਿੰਘ ਦੀ ਯਾਦ ’ਚ 2 ਮਿੰਟ ਦਾ ਮੌਨ ਰੱਖਿਆ ਗਿਆ। ਕਬੱਡੀ ਓਪਨ ਫਾਈਨਲ ਵਿੱਚ ਬਾਬਾ ਬੁੱਢਾ ਸਾਹਿਬ ਕਲੱਬ ਰਾਮਦਾਸ ਜੇਤੂ ਰਿਹਾ ਜਦਕਿ ਲੜਕੀਆਂ ਦੇ ਓਪਨ ਮੁਕਾਬਲਿਆਂ ’ਚੋਂ ਗੁਰਦਾਸਪੁਰ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਵਿੱਚ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ, ਹਰਦੀਪ ਸਿੰਘ ਮੁੰਡੀਆਂ ਹਲਕਾ ਵਿਧਾਇਕ ਸਾਹਨੇਵਾਲ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉੜਮੜ, ਪ੍ਰੋ. ਜੀਐਸ ਮੁਲਤਾਨੀ ਹਲਕਾ ਇੰਚਾਰਜ ਮੁਕੇਰੀਆਂ, ਜੋਰਾਵਰ ਸਿੰਘ ਚੇਅਰਮੈਨ ਸਹਿਕਾਰੀ ਸ਼ੂਗਰ ਮਿੱਲ ਬੁੱਢੇਵਾਲ ਮੁੱਖ ਮਹਿਮਾਨ ਵੱਜੋਂ ਪਹੁੰਚੇ ਤੇ ਫੌਜੀ ਅਫ਼ਸਰ ਮੇਜਰ ਰਿਸ਼ਵ ਪੂਨ ਵੀ ਉਚੇਚੇ ਤੌਰ ’ਤੇ ਪਹੁੰਚੇ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਸਮਾਰਟ ਪਿੰਡ ਸਕੀਮ ਲਾਗੂ ਕਰਨ ਜਾ ਰਹੀਂ ਹੈ ਜਿਸ ਵਿੱਚ ਹਿਯਾਤਪੁਰ ਨੂੰ ਪਹਿਲ ਦੇ ਅਧਾਰ ’ਤੇ ਸਮਾਰਟ ਪਿੰਡ ਬਣਾਇਆ ਜਾਵੇਗਾ। ਕਬੱਡੀ ਟੂਰਨਾਮੈਂਟ ਉਪਰੰਤ ਪੰਜਾਬੀ ਗਾਇਕ ਕਮਲ ਖਾਨ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।
ਇਸ ਮੌਕੇ ਸਰਪੰਚ ਬਲਦੇਵ ਸਿੰਘ, ਸੁਲੱਖਣ ਸਿੰਘ ਜੱਗੀ, ਗੁਰਜਿੰਦਰ ਸਿੰਘ ਮੰਝਪੁਰ, ਅਰਸ਼ਦੀਪ ਸਿੰਘ ਐਮ ਡੀ ਮਾਡਰਨ ਗਰੁੱਪ ਆਫ ਕਾਲਜ਼ਸ, ਕਲੱਬ ਦੇ ਪ੍ਰਧਾਨ ਮਨੋਜ ਸ਼ਰਮਾ, ਖਜਾਨਚੀ ਮਨਪ੍ਰੀਤ ਸਿੰਘ, ਸਕੱਤਰ ਹਰਿੰਦਰ ਸਿੰਘ. ਗੁਰਵਿੰਦਰ ਸਿੰਘ ਗੋਲਡੀ, ਸੰਦੀਪ ਸ਼ਰਮਾ, ਸਾਮ ਲਾਲ ਭੱਟੀ, ਰਣਦੀਪ ਸਿੰਘ ਰਾਣਾ, ਮਨਜੀਤ ਸਿੰਘ ਹਾਜਰ ਸਨ।