ਗੜ੍ਹਸ਼ੰਕਰ: ਗੜ੍ਹੀ ਮੱਟੋਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਵਿੱਚ ਸਭਾ ਦੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਕਾਮਰੇਡ ਬਖਸ਼ੀਸ਼ ਸਿੰਘ ਦਿਆਲ ਨੂੰ ਪਿੰਡ ਗੜ੍ਹੀ ਤੋਂ ਸਭਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਦਰਸ਼ਨ ਸਿੰਘ ਨੂੰ ਪਿੰਡ ਸ਼ਾਹਪੁਰ ਤੋਂ ਸਭਾ ਦੀ ਕਮੇਟੀ ਦਾ ਉਪ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਮਹਿੰਦਰ ਸਿੰਘ ਪਿੰਡ ਮੱਟੋਂ, ਚਮਨ ਲਾਲ ਪਿੰਡ ਖਾਨਪੁਰ, ਮੁਖਤਿਆਰ ਸਿੰਘ ਪਿੰਡ ਖਾਨਪੁਰ, ਸਲਿੰਦਰਪਾਲ, ਚੰਪਾ ਰਾਣੀ ਪਿੰਡ ਪਾਹਲੇਵਾਲ, ਮਨਜੀਤ ਸਿੰਘ ਪਿੰਡ ਸਦਰਪੁਰ ਤੇ ਨਿਰਮਲ ਸਿੰਘ ਪਿੰਡ ਚੱਕ ਰੌਂਤਾ ਨੂੰ ਸਭਾ ਦੀ ਕਮੇਟੀ ਦਾ ਮੈਂਬਰ ਚੁਣਿਆ ਗਿਆ। -ਪੱਤਰ ਪ੍ਰੇਰਕ