ਪੱਤਰ ਪ੍ਰੇਰਕ
ਫਗਵਾੜਾ, 13 ਸਤੰਬਰ
ਪਿੰਡ ਅਠੋਲੀ ਵਿੱਚ ਸਥਿਤ ਇੱਕ ਵਾਈਨ ਸ਼ਾਪ ਦੇ ਕਰਿੰਦੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਧਾਰਾ 115 (2), 118(1), 62, 3(5), 304 ਬੀਐਨਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਮੇਜਰ ਸਿੰਘ ਵਾਸੀ ਪਿੰਡ ਬਡਾਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਵਾਈਨ ਸ਼ਾਪ ਅਠੋਲੀ ਵਿੱਚ ਮੌਜੂਦ ਸੀ ਤਾਂ ਤਿੰਨ ਨੌਜਵਾਨ ਸਪਲੈਂਡਰ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਸ਼ਰਾਬ ਦੀ ਮੰਗ ਕੀਤੀ ਤੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਉਸ ਨੇ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਦੇ ਚੱਲਦਿਆਂ ਉਨ੍ਹਾਂ ਕਿਰਪਾਨਾਂ ਤੇ ਹੋਰ ਹਥਿਆਰਾਂ ਨਾਲ ਗੇਟ ਦੀ ਜਾਲੀ ਨੂੰ ਪਾੜਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਿਰਪਾਨ ਉਸ ਦੇ ਹੱਥ ’ਚ ਲੱਗੀ ਤੇ ਉਸ ਦੀਆਂ ਉਂਗਲਾਂ ਵੱਢੀਆਂ ਗਈਆਂ।
ਇਸ ਸਬੰਧੀ ਪੁਲੀਸ ਨੇ ਹਨੀ ਕੁਮਾਰ ਵਾਸੀ ਪਿੰਡ ਸਲੋ, ਸੁਨੀਲ ਕੁਮਾਰ ਵਾਸੀ ਪਿੰਡ ਸਲੋ ਤੇ ਤਰਸਪਾਲ ਵਾਸੀ ਸਲੋ ਖਿਲਾਫ਼ ਕੇਸ ਦਰਜ ਕੀਤਾ ਹੈ।