ਦਸੂਹਾ: ਇੱਥੇ ਬੀਬੀ ਜਤਿੰਦਰ ਕੌਰ ਠੁਕਰਾਲ ਨੂੰ ਸਰਬਸੰਮਤੀ ਨਾਲ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਸਥਾਨਕ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਵਿੱਚ ਕੀਤੀ ਬੈਠਕ ’ਚ ਸੁਸਾਇਟੀ ਦੀਆਂ ਮੈਂਬਰ ਬੀਬੀਆਂ ਵੱਲੋਂ ਬੀਬੀ ਠੁਕਰਾਲ ਨੂੰ ਸਿਰੋਪਾ ਭੇਟ ਕਰ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਬੀਬੀ ਠੁਕਰਾਲ ਨੇ ਇਸ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਨਿਰਮਲ ਕੌਰ ਸਾਹੂ, ਕੁਲਦੀਪ ਕੌਰ ਠੁਕਰਾਲ, ਹਰਮੀਤ ਕੌਰ, ਸੁਰਿੰਦਰ ਕੌਰ, ਬਿਮਲ ਕੌਰ, ਪਰਮਜੀਤ ਕੌਰ, ਅਨੀਤਾ ਵਾਲੀਆ, ਸ਼ਾਲੂ ਠੁਕਰਾਲ, ਸੁਰਜੀਤ ਕੌਰ, ਪ੍ਰੀਤ ਕੌਰ, ਮਨਿੰਦਰ ਕੌਰ, ਦਰਸ਼ਨ ਕੌਰ, ਸਿੰਮੀ ਪੁਰੀ, ਅਨੂੰ ਤਨੇਜਾ, ਮਹਿੰਦਰ ਕੌਰ, ਜੋਤੀ, ਅਨੂੰ, ਜਸਪਤਾਲ ਕੌਰ, ਸਵਰਨ ਕੌਰ, ਦਰਸ਼ਨ ਕੌਰ ਭੋਲੀ, ਹਰਪਿੰਦਰ ਕੌਰ, ਸੁਖਵਿੰਦਰ ਕੌਰ ਤੇ ਅਵਤਾਰ ਕੌਰ ਮੌਜੂਦ ਸਨ। -ਪੱਤਰ ਪ੍ਰੇਰਕ