ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜਨਵਰੀ
ਕਰੋਨਾ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਰੈਲੀਆਂ ਕਰਨ ’ਤੇ ਲਾਈ ਪਾਬੰਦੀ ਕਾਰਨ ਭਾਜਪਾ ਵੱਲੋਂ 16 ਜਨਵਰੀ ਨੂੰ ਵਰਚੁਅਲ ਰੈਲੀ ਕੀਤੀ ਜਾ ਰਹੀ ਹੈ, ਜਿਸ ਰਾਹੀਂ ਪੰਜਾਬ ਦੇ ਵਰਕਰਾਂ ਨੂੰ ਚੋਣਾਂ ਸਬੰਧੀ ਤਿਆਰ ਕਰੇਗੀ। ਵਰਕਰਾਂ ਵਿਚ ਜੋਸ਼ ਭਰਨ ਲਈ ਭਾਜਪਾ ਨੇ ਵਰਚੁਅਲ ਜ਼ਰੀਆ ਚੁਣਿਆ ਹੈ। ਇਸ ਰੈਲੀ ਵਿਚ 3 ਲੱਖ ਵਰਕਰ ਨਾਲ ਜੋੜਨ ਦੀ ਯੋਜਨਾ ਹੈ। ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਮੁਤਾਬਕ ਪਾਰਟੀ ਦੀ ਹਦਾਇਤ ਮਿਲਣ ਪਿੱਛੋਂ ਤਿਆਰੀਆਂ ਤੇਜ਼ ਹਨ। ਵਰਕਰਾਂ ਨੂੰ ਕਿਹੜੇ-ਕਿਹੜੇ ਆਗੂ ਸੰਬੋਧਨ ਕਰਨਗੇ ਇਸ ਬਾਰੇ ਅਜੇ ਫੈਸਲਾ ਨਹੀ ਹੋਇਆ। ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਮੁਤਾਬਕ ਪਾਰਟੀ ਦੀ ਹਦਾਇਤ ਮਿਲਣ ਪਿੱਛੋਂ ਤਿਆਰੀਆਂ ਤੇਜ਼ ਹਨ। ਵਰਕਰਾਂ ਨੂੰ ਕਿਹੜੇ-ਕਿਹੜੇ ਆਗੂ ਸੰਬੋਧਨ ਕਰਨਗੇ ਇਸ ਬਾਰੇ ਅਜੇ ਫੈਸਲਾ ਨਹੀ ਹੋਇਆ। ਇਹ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਰੈਲੀ ਵੀ ਸੰਬੋਧਨ ਕਰ ਸਕਦੇ ਹਨ ਤਾਂ ਪੰਜਾਬ ਪਾਰਟੀ ਵਰਕਰਾਂ ਦੇ 5 ਜਨਵਰੀ ਦੀ ਰੈਲੀ ਨਾ ਹੋਣ ਕਾਰਨ ਜਿਹੜੀ ਮਾਯੂਸੀ ਆਈ ਹੈ ਉਸ ਵਿੱਚੋਂ ਪਾਰਟੀ ਵਰਕਰਾਂ ਨੂੰ ਕੱਢਿਆ ਜਾ ਸਕੇ। ਪਾਰਟੀ ਵਿਚ ਜੋਸ਼ ਭਰਨ ਲਈ ਇਹ ਰੈਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ।