ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਮਈ
ਭਾਜਪਾ ਸਪੋਟਰਸ ਸੈੱਲ ਪੰਜਾਬ ਤੇ ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ, ਸੂਬਾ ਕਾਰਜਕਾਰਨੀ ਦੇ ਸਾਬਕਾ ਮੈਂਬਰ ਅਤੇ ਭਾਜਪਾ ਯੁਵਾ ਮੌਰਚੇ ਦੇ ਮੌਜੂਦਾ ਜ਼ਿਲ੍ਹਾ ਪ੍ਰਭਾਰੀ ਡਾ. ਰਮਨ ਘਈ ਨੇ ਪਾਰਟੀ ਦੀਆਂ ਸਾਰੀਆਂ ਜਿੰਮੇਵਾਰੀਆਂ ਦਾ ਤਿਆਗ ਕਰਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਡਾ. ਘਈ ਨੇ ਕਿਹਾ ਕਿ ਉਹ ਨਿੱਜੀ ਰੁਝੇਵਿਆਂ ਦੇ ਚੱਲਦਿਆਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਸਨ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਛੱਡਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਦੀ ਤਰੱਕੀ ਲਈ ਜੋ ਨੇਤਾ ਕੰਮ ਕਰਨਾ ਚਾਹੁੰਦੇ ਹਨ, ਪਾਰਟੀ ਦੇ ਉਚ ਅਹੁਦੇਦਾਰ ਉਨ੍ਹਾਂ ਵਿਚ ਅੜਿੱਕਾ ਪਾਉਂਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਅੰਦਰ ਘੁਟਣ ਮਹਿਸੂਸ ਹੋ ਰਹੀ ਸੀ। ਡਾ. ਘਈ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਡਾ. ਘਈ ਨੇ ਉਨ੍ਹਾਂ ਦਾ ਧੰਨਵਾਦ ਕੀਤਾ।