ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਅਤੇ ਪੱਦੀ ਸੂਰਾ ਸਿੰਘ ਵਿੱਚ ਅਧਿਆਪਕਾਂ ਦੀਆਂ ਅਧਿਆਪਨ ਤਕਨੀਕਾਂ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਬਲਾਕ ਪੱਧਰੀ ਟੀਚਰ ਫੈਸਟ ਕਰਵਾਏ ਗਏ। ਇਸ ਮੌਕੇ ਗੜ੍ਹਸ਼ੰਕਰ ਬਲਾਕ ਦੇ ਵੱਖ ਵੱਖ ਵਿਸ਼ਿਆਂ ਨਾਲ ਜੁੜੇ ਅਧਿਆਪਕਾਂ ਨੇ ਇਨ੍ਹਾਂ ਸਮਾਰੋਹਾਂ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀਆਂ ਵੱਖ ਵੱਖ ਜੁਗਤਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਪ੍ਰਿੰ. ਸੀਮਾ ਬੁੱਧੀਰਾਜਾ ਨੇ ਦੱਸਿਆ ਕਿ ਇਨ੍ਹਾਂ ਫੈਸਟਾਂ ਰਾਹੀਂ ਅਧਿਆਪਕਾਂ ਵੱਲੋਂ ਖੁਦ ਤਿਆਰ ਕੀਤੀਆਂ ਸਿੱਖਣ ਸਹਾਇਕ ਗਤੀਵਿਧੀਆਂ, ਚਾਰਟਾਂ, ਮਾਡਲਾਂ ਅਤੇ ਪੀਪੀਟੀ ਦੁਆਰਾ ਅਧਿਆਪਨ ਦੇ ਨਵੀਆਂ ਤਕਨੀਕਾਂ ਨਸ਼ਰ ਹੁੰਦੀਆਂ ਹਨ। ਗਣਿਤ ਵਿਸ਼ੇ ਵਿੱਚ ਅਧਿਆਪਕਾ ਰੀਨਾ ਡਘਾਮ, ਅੰਗਰੇਜ਼ੀ ਵਿੱਚ ਰਾਮ ਕਿਸ਼ਨ, ਵਿਗਿਆਨ ਵਿੱਚ ਹਨੀ ਭਾਟੀਆ, ਸਮਾਜਿਕ ਵਿਗਿਆਨ ਵਿੱਚ ਕੁਲਵਿੰਦਰ ਕੌਰ, ਪੰਜਾਬੀ ਵਿੱਚ ਪਰਵਿੰਦਰ ਕੌਰ, ਹਿੰਦੀ ਵਿੱਚ ਸਤਨਾਮ ਕੌਰ ਅਤੇ ਸਿਹਤ ਤੇ ਸਰੀਰਕ ਸਿੱਖਿਆ ਵਿੱਚ ਗੁਰਸਿਮਰਤ ਕੌਰ ਅੱਵਲ ਰਹੇ। ਜੱਜ ਦੀ ਭੂਮਿਕਾ ਪ੍ਰਿੰਸੀਪਲ ਹਰਵਿੰਦਰ ਕੌਰ, ਪ੍ਰਿੰਸੀਪਲ ਸਤਿੰਦਰਦੀਪ ਕੌਰ ਅਤੇ ਮੁੱਖ ਅਧਿਆਪਕਾ ਕਸ਼ਮੀਰ ਕੌਰ ਨੇ ਨਿਭਾਈ। ਇਸ ਮੌਕੇ ਜਸਪਾਲ ਸਿੰਘ ਸ਼ੌਂਕੀ, ਅਨੁਪਮ ਕੁਮਾਰ ਸ਼ਰਮਾ, ਰਾਮ ਸਰੂਪ, ਸਰਬਜੀਤ ਸਿੰਘ, ਇੰਦਰਪਾਲ ਸਿੰਘ, ਭਾਗ ਸਿੰਘ, ਅਜੈ ਕੁਮਾਰ, ਹਰਪਾਲ ਸਹੋਤਾ, ਨਰਿੰਦਰ ਕੌਰ ਅਤੇ ਗੁਰਿੰਦਰ ਸਿੰਘ ਵੀ ਮੌਜੂਦ ਸਨ।