ਫਗਵਾੜਾ: ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਡਰੀਮ ਵੀਜ਼ਾ ਓਰਵਸੀਜ ਸਿਟੀ ਸੈਂਟਰ ਮਾਰਕੀਟ ਵਿੱਚ ਲੋਕਾਂ ਨੂੰ ਧੋਖਾਧੜੀ ਨਾਲ ਵੀਜ਼ਾ ਲਗਵਾਉਣ ਦਾ ਲਾਲਚ ਦੇ ਕੇ ਠੱਗੀਆ ਮਾਰ ਰਹੇ ਹਨ। ਇਸ ’ਤੇ ਪੁਲੀਸ ਨੇ ਅਨੀਕੇਤ ਆਨੰਦ ਉਰਫ਼ ਅੰਕੁਸ਼ ਵਾਸੀ ਹਿਲ ਟਾਪ ਕਾਲੋਨੀ ਭਾਮੀਆ ਖੁਰਦ ਨੇੜੇ ਜਮਾਲਪੁਰ ਲੁਧਿਆਣਾ, ਰੈਬਿਨ ਉਰਫ਼ ਦਿਲਪ੍ਰੀਤ ਤੇ ਜਗਵੀਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਨੀਕੇਤ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੱਤਰ ਪ੍ਰੇਰਕ