ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਲੁਟੇਰਿਆਂ ਵੱਲੋਂ ਇੱਥੋਂ ਦੇ ਅਰਬਨ ਅਸਟੇਟ ਖੇਤਰ ਦੇ ਪਾਰਕ ’ਚ ਸੈਰ ਕਰ ਰਹੇ ਇੱਕ ਸਨਅਤਕਾਰ ਦੀ ਚੇਨੀ ਝਪਟਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਨਅਤਕਾਰ ਨਰੇਸ਼ ਬਾਵਾ ਕੋਹਲੀ ਵਾਸੀ ਅਰਬਨ ਅਸਟੇਟ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਪਾਰਕ ’ਚ ਸੈਰ ਕਰ ਰਿਹਾ ਸੀ ਤਾਂ ਦੋ ਨੌਜਵਾਨ ਇੱਕ ਮੋਟਰਸਾਈਕਲ ’ਤੇ ਆਏ ਤੇ ਉਸ ਨੂੰ ਇਸ਼ਾਰਾ ਕਰਕੇ ਬਲਬੀਰ ਠੇਕੇਦਾਰ ਦਾ ਘਰ ਪੁੱਛਣ ਦੇ ਬਹਾਨੇ ਇੱਕ ਨੌਜਵਾਨ ਨੇ ਝਪਟਾ ਮਾਰ ਕੇ ਉਸ ਦੇ ਗਲ ’ਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਉਹ ਫ਼ਰਾਰ ਹੋ ਗਏ।