ਜੋਗਿੰਦਰ ਸਿੰਘ ਕੁੱਲੇਵਾਲ
ਗੜ੍ਹਸ਼ੰਕਰ, 20 ਦਸੰਬਰ
ਸੀ.ਪੀ.ਆਈ (ਐੱਮ) ਦੇ ਆਗੂ ਮਰਹੂਮ ਰਘੁਨਾਥ ਸਿੰਘ ਦੀ ਪਹਿਲੀ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੀਣੇਵਾਲ ’ਚ ਕਾਮਰੇਡ ਦਰਸ਼ਨ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਰਘੁਨਾਥ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸੀਪੀਐੱਮ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਸਬੱਬ ਨਾਲ ਬਾਬਾ ਸੋਹਣ ਸਿੰਘ ਭਕਨਾ ਮਹਾਨ ਦੇਸ਼ ਭਗਤ ਦੀ ਬਰਸੀ ਅੱਜ ਹੀ ਹੈ ਉਨ੍ਹਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਮੋਦੀ ਦੀ ਸਰਕਾਰ ਦਾ ਬਣੇ ਰਹਿਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਅਤੇ ਮੋਦੀ ਨੇ ਪਾਰਲੀਮੈਂਟ ਦੀਆਂ ਕਦਰਾਂ ਕੀਮਤਾਂ ਖਤਮ ਕਰ ਦਿੱਤੀਆਂ ਹਨ। ਲੋਕ ਵਿਰੋਧੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਰਘੁਨਾਥ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਪ੍ਰਣ ਲਿਆ। ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਬੀਐੱਸਪੀ ਦੇ ਸਾਬਕਾ ਆਗੂ ਅਵਤਾਰ ਸਿੰਘ ਕਰੀਮਪੁਰੀ, ਪ੍ਰਿੰਸੀਪਲ ਰਾਜਿੰਦਰ ਕੌਰ, ਅਮਨ ਤੇ ਰਮਨ, ਭੈਣ ਨਿਰਮਲਾ, ਸੂਬਾ ਕਮੇਟੀ ਮੈਂਬਰ ਸੁੱਚਾ ਸਿੰਘ ਅਜਨਾਲਾ, ਰਾਮ ਸਿੰਘ, ਸੁਭਾਸ਼ ਮੱਟੂ, ਪ੍ਰੇਮ ਰੱਕੜ, ਕ੍ਰਿਸ਼ਨਾ ਕੁਮਾਰੀ, ਜਤਿੰਦਰ ਸਿੰਘ, ਗੁਰਮੇਸ਼ ਸਿੰਘ, ਵਿਜੇ ਸ਼ਰਮਾ ਹਿਮਾਚਲ ਪ੍ਰਦੇਸ਼, ਸੁਰਜੀਤ ਢੇਰ, ਪਰਸ਼ੋਤਮ ਸਿੰਘ ਬਿਲਗਾ,ਗੁਰਨੇਕ ਭੱਜਲ ਹਾਜ਼ਰ ਸਨ।