ਪੱਤਰ ਪ੍ਰੇਰਕ
ਮੁਕੇਰੀਆਂ, 23 ਅਪਰੈਲ
ਭਾਰਤ ਸਰਕਾਰ ਦੇ ‘ਸਵੱਛਤਾ ਐਕਸ਼ਨ ਪਲਾਨ’ (ਸੈਪ) ਤਹਿਤ ਮੁਕੇਰੀਆਂ ਦੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਨਾ ਬਖਸ਼ ਨੂੰ ਗ੍ਰੀਨ ਚੈਂਪੀਅਨ ਐਵਾਰਡ ਮਿਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਪੰਜਾਬ ਦੇ 11 ਜ਼ਿਲ੍ਹਿਆਂ ਨੂੰ ਗ੍ਰੀਨ ਚੈਂਪੀਅਨ ਦਾ ਐਵਾਰਡ ਮਿਲਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਚੋਂ ਇਹ ਐਵਾਰਡ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਨੂੰ ਮਿਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਇਸ ਐਵਾਰਡ ਲਈ ਮਨਿਸਟਰੀ ਆਫ਼ ਐਜੂਕੇਸ਼ਨ ਦਾ ਧੰਨਵਾਦ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਨੇ ਇਸ ਪ੍ਰਾਪਤੀ ਲਈ ਪ੍ਰਿੰਸੀਪਲ, ਕਾਲਜ ਕਮੇਟੀ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।
ਇਸੇ ਦੌਰਾਨ ਅੱਜ ਕਾਲਜ ਵਿਚ ‘ਧਰਤ ਦਿਵਸ’ ਮੌਕੇ ਸਮਾਗਮ ਕੀਤਾ ਗਿਆ। ਕਾਲਜ ਦੇ ਆਈਆਈਸੀ ਵਿੰਗ ਵੱਲੋਂ ਸਾਇੰਸ ਵਿਭਾਗ ਨਾਲ ਮਿਲ ਕੇ ਕਰਵਾਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਬਰਾੜ ਸਨ।