ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਮੁਹੱਲਾ ਸ਼ਾਮ ਨਗਰ ਵਿੱਚ ਕੱਲ੍ਹ ਪਾਈਪ ’ਚ ਪੋਟਾਸ਼ੀਅਮ ਭਰਨ ਮੌਕੇ ਧਮਾਕੇ ’ਚ 2 ਬੱਚੇ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਚੋਂ ਅੱਜ ਇੱਕ ਦੀ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ੀਸ਼ ਪੁੱਤਰ ਰੁਦਰ ਪ੍ਰਸਾਦ ਵਾਸੀ ਸ਼ਾਮ ਨਗਰ ਫਗਵਾੜਾ ਵੱਜੋਂ ਹੋਈ ਜਦਕਿ ਦੂਜੇ ਜ਼ਖਮੀ ਦੀ ਪਛਾਣ ਅਮਨ ਵਜੋਂ ਹੋਈ ਹੈ ਜੋ ਕਿ ਜ਼ੇਰੇ ਇਲਾਜ ਹੈ।