ਪੱਤਰ ਪ੍ਰੇਰਕ
ਬਲਾਚੌਰ, 20 ਅਗਸਤ
ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਸ ਰੈਲਮਾਜਰਾ ਵੱਲੋਂ ਉੱਚ ਸਿੱਖਿਆ ਨੀਤੀ ਦੇ ਵਿਜ਼ਨ ਤੇ ਪੈਨਲ ਚਰਚਾ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਸਿੱਖਿਆ ਦੇ ਵਿਜ਼ਨ ਬਾਰੇ ਜਾਣੂ ਕਰਾਇਆ ਗਿਆ।
ਡਾ. ਹਰੀਸ਼ ਕੁੰਦਰਾ, ਡਾਇਰੈਕਟਰ ਇੰਜਨੀਅਰਿੰਗ ਕਾਲਜ ਨੇ ਦੱਸਿਆ ਕਿ ਆਨਲਾਈਨ ਮੋਡ ’ਤੇ ਮੁੱਖ ਮਹਿਮਾਨ ਸ੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਦੇਸ਼ ਦਾ ਮਹੱਤਵਪੂਰਨ ਖੇਤਰ ਹੈ ਜਿਸ ਵਿੱਚ ਅਸੀਂ ਮਨਚਾਹੀ ਤਰੱਕੀ ਹਰ ਖੇਤਰ ਵਿੱਚ ਪਾ ਸਕਦੇ ਹਾਂ। ਚਰਚਾ ਵਿੱਚ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ ਸੰਜੀਵ ਮਹਿਤਾ, ਹੈੱਡ ਪ੍ਰੋਗਰਾਮ ਡਿਵੈਲਪਮੈਂਟ ਆਈਬੀਐੱਮ ਇਨੋਵੇਸ਼ਨ ਸੈਂਟਰ ਸਿੱਖਿਆ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਸਿੱਖਿਆ ਸੰਸਥਾਵਾਂ, ਸਿੱਖਿਆ ਦੇ ਮੌਜੂਦਾ ਮਾਡਲ ’ਚ ਸੁਧਾਰ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਿੱਚ ਰਹਿੰਦਿਆਂ ਤਕਨਾਲੋਜੀ ਅਤੇ ਸਿੱਖਿਆ ਨੂੰ ਅਲੱਗ ਨਹੀਂ ਰੱਖਿਆ ਜਾ ਸਕਦਾ। ਡਾ . ਦਵਿੰਦਰ ਵਿਗਿਆਨਕ ਡੀਆਰਡੀਓ ਨੇ ਸਿੱਖਿਆ ਵਿੱਚ ਖੋਜ ਦੇ ਮਹੱਤਵ ’ਤੇ ਜ਼ੋਰ ਦਿੱਤਾ। ਡਾ. ਸੁਦਰਸ਼ਨ ਆਇੰਗਰ ਆਈਆਈਟੀ ਰੂਪਨਗਰ ਨੇ ਕਿਹਾ ਕਿ ਗਿਆਨ ਜ਼ਿੰਦਗੀ ਦੇ ਸਾਰੇ ਸੁੱਖ ਪ੍ਰਦਾਨ ਕਰਦਾ ਹੈ। ਚੇਅਰਮੈਨ ਰਿਆਤ ਗਰੁੱਪ ਨਿਰਮਲ ਸਿੰਘ ਰਿਆਤ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ।