ਦਸੂਹਾ: ਜੇਸੀਡੀਏਵੀ ਕਾਲਜ ਦਸੂਹਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜੇਸ਼ ਕੁਮਾਰ (ਡਿਪਾਰਟਮੈਂਟ ਆਫ ਕੈਮਿਸਟਰੀ) ਨੂੰ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ (ਅਮਰੀਕਾ) ਵੱਲੋਂ ਵਿਸ਼ਵ ਦੇ ਦੋ ਫੀਸਦੀ ਚੋਟੀ ਦੇ ਵਿਗਿਆਨੀਆਂ ਵਿੱਚ ਸੂਚੀਬੱਧ ਕੀਤਾ ਗਿਆ ਹੈ। ਪ੍ਰਿੰਸੀਪਲ ਪ੍ਰੋ. ਕਮਲ ਕਿਸ਼ੋਰ ਨੇ ਦੱਸਿਆ ਕਿ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਸੂਚੀ ‘ਵਿਸ਼ਵ ਪੱਧਰ ’ਤੇ ਚੋਟੀ ਦੇ 2 ਫੀਸਦੀ ਖੋਜਕਰਤਾਵਾਂ,ਵਿਗਿਆਨੀਆਂ ਡੇਟਾਬੇਸ-2022’ 10 ਅਕਤੂਬਰ ਨੂੰ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡਾ. ਰਾਜੇਸ਼ ਕੁਮਾਰ ਵਾਤਾਵਰਣ ਸਬੰਧੀ ਐਪਲੀਕੇਸ਼ਨਾਂ ਲਈ ਨੈਨੋਟੈਕਨਾਲੋਜੀ ਤੇ ਸੈਂਸਿੰਗ ਤਕਨਾਲੋਜੀ ਦੇ ਖੇਤਰ ’ਚ 10 ਸਾਲਾਂ ਤੋਂ ਕੰਮ ਕਰ ਰਹੇ ਹਨ। -ਪੱਤਰ ਪ੍ਰੇਰਕ