ਜਸਬੀਰ ਸਿੰਘ ਚਾਨਾ
ਫਗਵਾੜਾ, 18 ਜੂਨ
ਅੱਜ ਇੱਥੇ ਖੋਥੜਾ ਰੇਲਵੇ ਲਾਈਨਾਂ ਕੰਢੇ ਇੱਕ 60-65 ਸਾਲਾ ਬਜ਼ੁਰਗ ਨੇ ਦਰੱਖਤ ਨਾਲ ਲੱਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਮਹੇਸ਼ ਪ੍ਰਸ਼ਾਦ ਪੁੱਤਰ ਰਾਮਪਾਲ ਵਾਸੀ ਮੁਹੱਲਾ ਪੀਪਾਰੰਗੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਫਗਵਾੜਾ ਇੰਚਾਰਜ ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਖੋਥੜਾ ਰੇਲਵੇ ਲਾਈਨਾਂ ਦੇ ਕੰਢੇ ਇੱਕ ਦਰੱਖਤ ’ਤੇ ਲਾਸ਼ ਲੱਟਕ ਰਹੀ ਹੈ।ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਜ਼ੁਰਗ ਕੰਮਕਾਰ ਨਾ ਚੱਲਣ ਕਾਰਨ ਪ੍ਰੇਸ਼ਾਨ ਸੀ।ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮੁਰਦਘਰ ਵਿੱਚ ਸਾਂਭ ਦਿੱਤੀ ਹੈ।