ਪੱਤਰ ਪ੍ਰੇਰਕ
ਹੁਸ਼ਿਆਰਪੁਰ, 1 ਫਰਵਰੀ
ਦੋ ਅਣਪਛਾਤੇ ਨੌਜਵਾਨ ਲਿਫ਼ਟ ਦੇ ਬਹਾਨੇ ਸਕੂਟਰੀ ਲੈ ਕੇ ਫ਼ਰਾਰ ਹੋ ਗਏ। ਰਮੇਸ਼ ਸਿੰਘ ਰਾਣਾ ਵਾਸੀ ਗੋਬਿੰਦ ਨਗਰ ਸ਼ਿਮਲਾਪੁਰੀ, ਲੁਧਿਆਣਾ ਨੇ ਥਾਣਾ ਸਦਰ ’ਚ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਸਕੂਟਰੀ ’ਤੇ ਢੇਰਾ (ਹਿਮਾਚਲ ਪ੍ਰਦੇਸ਼) ਤੋਂ ਲੁਧਿਆਣਾ ਨੂੰ ਆ ਰਿਹਾ ਸੀ। ਜਦੋਂ ਉਹ ਮੁਬਾਰਕਪੁਰ ਪੁੱਜਿਆ ਤਾਂ ਦੋ ਨੌਜਵਾਨਾਂ ਨੇ ਉਸ ਕੋਲੋਂ ਲਿਫ਼ਟ ਮੰਗੀ ਤੇ ਉਹ ਉਨ੍ਹਾਂ ਨੂੰ ਬਿਠਾ ਕੇ ਤੁਰ ਪਿਆ। ਰਾਣਾ ਨੇ ਦੱਸਿਆ ਕਿ ਸਵੇਰੇ ਸਵਾ 6 ਵਜੇ ਚੌਹਾਲ ਡੈਮ ਕੋਲ ਉਹ ਸਕੂਟਰੀ ਖੜ੍ਹੀ ਕਰਕੇ ਬਾਥਰੂਮ ਗਿਆ ਪਿੱਛੋਂ ਨੌਜਵਾਨ ਸਕੂਟਰੀ ਲੈ ਕੇ ਫ਼ਰਾਰ ਹੋ ਗਏ। ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਦੋਵਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।