ਪੱਤਰ ਪ੍ਰੇਰਕ
ਫਗਵਾੜਾ, 5 ਜੁਲਾਈ
ਇਥੋਂ ਦੇ ਡੱਡਲ ਮੁਹੱਲਾ ਵਿੱਚ ਇੱਕ ਕੇਬਲ ਓਪਟੀਕਲ ਦਾ ਬਕਸਾ ਚੋਰੀ ਹੋਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 379 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸੰਜੀਵ ਸ਼ਰਮਾ ਪੁੱਤਰ ਮਦਨ ਲਾਲ ਵਾਸੀ ਸੰਧੂਰਾ ਮੰਦਿਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪੀ.ਕੇ. ਕੇਬਲ ਦਾ ਇਹ ਇਲਾਕਾ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕੇਬਲ ਚਲਾਉਣ ਵਾਲਾ ਓਪਟੀਕਲ ਬਰਸਾ ਦਵਿੰਦਰ ਕੌਰ ਦੇ ਘਰ ਦੀ ਕੰਧ ’ਤੇ ਲਗਾਇਆ ਹੋਇਆ ਸੀ। ਪਹਿਲੀ ਜੁਲਾਈ ਨੂੰ ਜਦੋਂ ਦੇਖਿਆ ਤਾਂ ਇਹ ਬਕਸਾ ਕੁਨਾਲ ਨਾਮੀ ਨੌਜਵਾਨ ਅਤੇ ਉਸਦਾ ਇੱਕ ਸਾਥੀ ਇਸ ਨੂੰ ਉਤਾਰ ਕੇ ਲੈ ਗਏ। ਜਿਸ ਸਬੰਧ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।