ਪੱਤਰ ਪ੍ਰੇਰਕ
ਬੰਗਾ, 18 ਨਵੰਬਰ
ਇਥੇ ਇੱਕ ਮੰਗਣੀ ਸਮਾਗ਼ਮ ਦੌਰਾਨ ਮਿਸ਼ਨਰੀ ਸਕੂਲ ਵਾਸਤੇ ਜੁੜਿਆ ਸਵਾ ਤਿੰਨ ਲੱਖ ਦਾ ਸ਼ਗਨ ਪ੍ਰੇਰਨਾ ਬਣਿਆ ਹੈ। ਇਸ ਦਾਨ ਵਿੱਚ ਹਰਭਜਨ ਸੁੰਮਨ (ਯੂਐੱਸਏ) ਨੇ ਇੱਕ ਲੱਖ, ਲਾਲੀ ਸੁੰਮਨ (ਯੂਐੱਸਏ) ਨੇ ਇੱਕ ਲੱਖ, ਮੁਲਖ ਰਾਜ ਗਿੰਢਾਂ (ਸਕਾਟਲੈਂਡ) ਸਵਾ ਲੱਖ ਦੀ ਰਾਸ਼ੀ ਦਾ ਯੋਗਦਾਨ ਪਾਇਆ। ਉਹ ਪਿੰਡ ਤਲਵੰਡੀ ਫੱਤੂ ਵਾਸੀ ਦਲੀਪ ਕੁਮਾਰ ਹਾਲ ਵਾਸੀ ਅਮਰੀਕਾ ਦੇ ਪੁੱਤਰ ਸਾਹਿਲ ਕੁਮਾਰ ਦੇ ਮੰਗਣੀ ਸਮਾਗਮ ’ਚ ਸ਼ਾਮਲ ਹੋਣ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਉਕਤ ਦਾਨ ਰਾਸ਼ੀ ਬੋਧੀਸਤਵ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਨੂੰ ਦਿੱਤੀ ਗਈ ਹੈ। ਇਸ ਸਕੂਲ ਦੇ ਪ੍ਰਬੰਧਕਾਂ ’ਚ ਸ਼ਾਮਲ ਖੁਦ ਦਲੀਪ ਕੁਮਾਰ ਅਤੇ ਬਲਦੇਵ ਸਿੰਘ ਹੀਰਾ ਨੇ ਦੱਸਿਆ ਕਿ ਸਮਾਜਿਕ ਤਬਦੀਲੀ ’ਚ ਹਿੱਸਾ ਪਾਉਣ ਲਈ ਸਥਾਪਿਤ ਕੀਤੇ ਗਏ ਉਕਤ ਸਕੂਲ ’ਚ ਇਹ ਸਹਿਯੋਗ ਸਾਰਿਆਂ ਲਈ ਨਿਵੇਕਲੀ ਪ੍ਰੇਰਨਾ ਬਣਿਆ ਹੈ।