ਬਲਾਚੌਰ: ਸਰਕਾਰੀ ਸਕੂਲਾਂ ਦੀ ਬਿਹਤਰੀ ਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਭਾਈਚਾਰੇ ਦਾ ਸਹਿਯੋਗ ਬੇਹੱਦ ਲੋੜੀਂਦਾ ਹੈ, ਜਿਸ ਨਾਲ ਸਕੂਲਾਂ ਦੇ ਅਧਿਆਪਕਾਂ ਨੂੰ ਇੱਕ ਨਵੀਂ ਊਰਜਾ ਮਿਲਦੀ ਹੈ। ਇਹ ਵਿਚਾਰ ਡਾ. ਰਾਜਿੰਦਰ ਸਿੰਘ ਸਿੰਬਲ ਮਜਾਰਾ ਨੇ ਸਰਕਾਰੀ ਹਾਈ ਸਕੂਲ ਸਿੰਬਲ ਮਜਾਰਾ ਵਿੱਚ ਕਰਵਾਏ ਸਮਾਗਮ ਦੌਰਾਨ ਪ੍ਰਗਟਾਏ। ਇਸ ਮੌਕੇ ਸਿੰਘ ਸਭਾ ਗੁਰਦੁਆਰਾ ਕਮੇਟੀ ਅਤੇ ਸਮਾਧ ਬਾਬਾ ਜੱਸਾ ਸਿੰਘ ਕਮੇਟੀ ਸਿੰਬਲ ਮਜਾਰਾ ਦੇ ਸੁਖਵਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ ਬੈਂਸ, ਮੋਹਣ ਸਿੰਘ ਬੈਂਸ, ਬਬਲੂ ਸਿੰਘ, ਡਾ. ਰਾਜਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਸ਼ੋਕਰ ਅਤੇ ਤਾਰਾ ਸਿੰਘ ਸਹੋਤਾ ਨੇ ਮੁੱਖ ਅਧਿਆਪਕਾ ਨੂੰ ਵੀਹ ਹਜ਼ਾਰ ਰੁਪਏ ਭੇਟ ਕੀਤੇ। ਸਕੂਲ ਦੇ ਸਮੂਹ ਸਟਾਫ ਨੇ ਇਸ ਸਹਿਯੋਗ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ