ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਨਵੰਬਰ
ਨਗਰ ਨਿਗਮ ਦਫ਼ਤਰ ਦੀ ਤੀਜੀ ਮੰਜ਼ਲ ’ਤੇ ਸਥਿਤ ਪੈਨਸ਼ਨ ਸ਼ਾਖਾ ਵਿਚ ਅੱਜ ਅੱਗ ਲੱਗ ਗਈ। ਛੱਤ ਦੀ ਡਾਊਨ ਸੀਲਿੰਗ ਵਿਚੋਂ ਧੂੰਆਂ ਨਿਕਲਦਾ ਦੇਖ ਉਥੇ ਮੌਜੂਦ ਮੁਲਾਜ਼ਮਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਲਗਪਗ 15 ਮਿੰਟ ਵਿਚ ਹੀ ਫਾਇਰ ਬ੍ਰਿਗੇਡ ਦੇ ਦੋ ਟੈਂਡਰ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾ ਲਿਆ। ਹਾਲਾਂਕਿ ਅੱਗ ਲੱਗਣ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਕਮਰੇ ਵਿਚ ਧੂੰਆਂ ਭਰ ਗਿਆ ਅਤੇ ਮੁਲਾਜ਼ਮਾਂ ਨੂੰ ਬਚਣ ਲਈ ਬਾਹਰ ਭੱਜਣਾ ਪਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨਗਰ ਨਿਗਮ ਵਿਚ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਬਿਲਡਿੰਗ ਬ੍ਰਾਂਚ ਦੇ ਰਿਕਾਰਡ ਰੂਮ ਵਿਚ ਅੱਗ ਲੱਗ ਗਈ ਸੀ।