ਪੱਤਰ ਪ੍ਰੇਰਕ
ਫਗਵਾੜਾ, 13 ਜਨਵਰੀ
ਸਿਟੀ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਸਬੰਧ ’ਚ ਸੱਤ ਵਿਅਕਤੀਆਂ ਖਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਦੜੇ ਸੱਟੇ ਦੀ ਰਾਸ਼ੀ ਬਰਾਮਦ ਕੀਤੀ ਹੈ।
ਐੱਸਐੱਚਓ ਸਿਟੀ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਆਈ ਗੁਰਮੀਤ ਸਿੰਘ ਦੀ ਅਗਵਾਈ ’ਚ ਸਰਾਏ ਰੋਡ ਵਿਖੇ ਸਥਿੱਤ ਦੁਕਾਨ ’ਤੇ ਛਾਪੇ ਮਾਰ ਕੇ ਰਾਜੇਸ਼ ਕੁਮਾਰ ਜੋ ਕਿ ਉਸ ਦਾ ਕਰਿੰਦਾ ਹੈ ਉਹ ਲੋਕਾਂ ਨੂੰ ਦੜਾ ਸੱਟਾ ਲਗਵਾਉਂਦਾ ਸੀ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 1850 ਰੁਪਏ ਦੀ ਰਾਸ਼ੀ ਬਰਾਮਦ ਕਰਕੇ ਮਾਲਕ ਪ੍ਰਦੀਪ ਸ਼ਰਮਾ ਉਰਫ਼ ਡਾਕਟਰ ਓਮ ਪ੍ਰਕਾਸ਼ ਵਾਸੀ ਪੁਰਾਣਾ ਸਤਨਾਮਪੁਰਾ ਤੇ ਉਸਦੇ ਕਰਿੰਦੇ ਰਜੇਸ਼ ਕੁਮਾਰ ਪੁੱਤਰ ਲੁਲੇਖ ਵਾਸੀ ਵਿਰਕ ਖਿਲਾਫ਼ ਕੇਸ ਦਰਜ ਕੀਤਾ ਹੈ। ਏ.ਐੱਸ.ਆਈ ਬਲਵਿੰਦਰ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਮੱਲ੍ਹਣ ਡੇਅਰੀ ਲਾਗੇਂ ਛਾਪੇ ਮਾਰ ਕੇ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੜੇ ਸੱਟੇ ਦੀ 19 ਹਜ਼ਾਰ 500 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ’ਚ ਕਰਨ ਸਰਦਾਨਾ ਪੁੱਤਰ ਜੈ ਰਾਮ ਸਰਦਾਨਾ ਵਾਸੀ ਲਾਮਿਆ ਮੁਹੱਲਾ ਮੇਹਲੀ ਗੇਟ, ਮਨੂੰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੇਹਲੀ ਗੇਟ, ਕਮਲ ਕੁਮਾਰ ਪੁੱਤਰ ਹਜ਼ਾਰੀ ਲਾਲ ਵਾਸੀ ਮੇਹਲੀ ਗੇਟ, ਰਣਜੀਤ ਸਿੰਘ ਵਾਸੀ ਭਗਤਪੁਰਾ ਸ਼ਾਮਲ ਹਨ ਜਦਕਿ ਵਿਨੈ ਕੌੜਾ ਉਰਫ ਬਿੱਲਾ ਵਾਸੀ ਮਨਸਾ ਨੇ ਵੀ ਨਗਰ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।