ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 28 ਮਾਰਚ
ਇਥੋਂ ਦੇ ਘਰੇਲੂ ਹਵਾਈ ਅੱਡੇ ਤੋਂ ਅੱਜ ਜੈਪੁਰ, ਮੁੰਬਈ ਅਤੇ ਦਿੱਲੀ ਲਈ ਸਪਾਈਸ ਜੈੱਟ ਦੇ ਜਹਾਜ਼ ਨੇ ਉਡਾਣ ਭਰੀ। ਅੱਜ ਸਵੇਰੇ ਮੁੰਬਈ ਤੋਂ ਆਦਮਪੁਰ ਲਈ 15 ਮਿੰਟ ਦੀ ਦੇਰੀ ਨਾਲ 6 ਵੱਜ ਕੇ 09 ਮਿੰਟ ’ਤੇ ਸਪਾਈਸ ਜੈੱਟ ਦੇ ਜਹਾਜ਼ ਨੇ ਉਡਾਣ ਭਰੀ ਤੇ 9 ਵਜੇ ਤੋਂ ਪਹਿਲਾਂ ਜਹਾਜ਼ ਆਦਮਪੁਰ ਪਹੁੰਚ ਗਿਆ। ਇਸ ਮਗਰੋਂ ਇਸੇ ਜਹਾਜ਼ ਨੇ 9.40 ’ਤੇ ਆਦਮਪੁਰ ਤੋਂ ਜੈਪੁਰ ਲਈ ਉਡਾਣ ਭਰੀ। ਇਸੇ ਤਰ੍ਹਾਂ ਆਦਮਪੁਰ ਤੋਂ ਮੁੰਬਈ ਲਈ 1.15 ਮਿੰਟ ’ਤੇ ਜਹਾਜ਼ ਨੇ ਉਡਾਣ ਭਰੀ। ਇਸ ਤੋਂ ਬਾਅਦ 3.40 ’ਤੇ ਸਪਾਈਸ ਜੈੱਟ ਦੇ ਜਹਾਜ਼ ਨੇ ਦਿੱਲੀ ਤੋਂ ਆਦਮਪੁਰ ਲਈ ਉਡਾਣ ਭਰੀ ਤੇ ਵਾਪਸ ਆਦਮਪੁਰ ਤੋਂ ਦਿੱਲੀ ਲਈ 5.05 ਵਜੇ ਉਡਾਣ ਭਰੀ। ਦੱਸਣਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਆਦਮਪੁਰ ਤੋਂ ਜੈਪੁਰ ਲਈ ਫਲਾਈਟ ਸ਼ੁਰੂ ਹੋਣੀ ਸੀ ਪਰ ਕਿਸੇ ਕਾਰਨਾਂ ਕਰਕੇ ਫਲਾਈਟ ਸ਼ੁਰੂ ਨਹੀਂ ਹੋ ਸਕੀ ਸੀ।