ਪੱਤਰ ਪ੍ਰੇਰਕ
ਭੋਗਪੁਰ, 7 ਸਤੰਬਰ
ਪੁਲੀਸ ਨੇ ਜਲੰਧਰ ਦੀ ਇੱਕ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਨਾਨਕ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਝਿੰਗੜ ਕਲਾਂ (ਦਸੂਹਾ) ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਕੌਮੀ ਮਾਰਗ ’ਤੇ ਗੜ੍ਹੀਬਖਸ਼ਾ ਮੋੜ ਨੇੜੇ ਲਾਏ ਨਾਕੇ ਦੌਰਾਨ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਛੇ ਮੋਟਰਸਾਈਕਲ, 3 ਦਾਤਰ, 3 ਪਲਾਸ ਤੇ 23 ਕਿਲੋਗ੍ਰਾਮ ਬਿਜਲੀ ਦੀ ਤਾਰ ਬਰਾਮਦ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰੋਹਿਤ, ਦੀਪਕ ਉਰਫ ਦੀਪੂ, ਵੀਰ ਉਰਫ ਕਾਲਾ ਵਾਸੀ ਬਸਤੀ ਸ਼ੇਖ, ਜ਼ਿਲ੍ਹਾ ਜਲੰਧਰ ਵਜੋਂ ਹੋਈ। ਕਬਾੜੀਏ ਦੀ ਪਛਾਣ ਗਯਾ ਰਾਮ ਵਾਸੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਅਹਿਮ ਜਾਣਕਾਰੀ ਮਿਲ ਸਕਦੀ ਹੈ।