ਭਗਵਾਨ ਦਾਸ ਸੰਦਲ
ਦਸੂਹਾ, 23 ਨਵੰਬਰ
ਇਥੇ ਜੇਸੀਡੀਏਵੀ ਕਾਲਜ ਦਸੂਹਾ ਵਿੱਚ ਕਰਵਾਏ ਚਾਰ ਰੋਜ਼ਾ ਜ਼ੋਨਲ ਯੂਥ ਫੈਸਟੀਵਲ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਗੁਰੂੁ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵਿਮੈਨ ਦੀਆਂ ਵਿਦਿਆਰਥਣਾਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਮ ਚਮਕਾਇਆ ਹੈ। ਪ੍ਰਿੰ. ਨਰਿੰਦਰ ਕੌਰ ਘੁੰਮਣ ਨੇ ਦੱਸਿਆ ਕਿ ਫੈਸਟੀਵਲ ਵਿੱਚ 13 ਕਾਲਜਾਂ ਦੀਆਂ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਵਿਮੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਕੁੱਲ 26 ਇਨਾਮ ਹਾਸਲ ਕੀਤੇ ਹਨ। ਮੇਲੇ ਦੇ ਇੰਚਾਰਜ ਡਾ. ਅਮਰਜੀਤ ਕੌਰ ਕਾਲਕਟ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿਚ ਨਵਜੋਤ ਕੌਰ ਨੇ ਪਹਿਲਾ ਅਤੇ ਇਮਰੋਜ਼ ਨੇ ਤੀਸਰਾ ਸਥਾਨ, ਮਹਿੰਦੀ ਲਗਾਉਣ ਵਿੱਚ ਰੀਤਿਕਾ ਨੇ ਪਹਿਲਾ, ਸ਼ਬਦ ਗਾਇਨ ਵਿੱਚੋਂ ਤਰਨਪ੍ਰੀਤ ਕੌਰ ਨੇ ਪਹਿਲਾ, ਕਵੀਸ਼ਰੀ ’ਚੋਂ ਹਰਲੀਨ ਕੌਰ ਨੇ ਪਹਿਲਾ, ਐਲੋਕੇਸ਼ਨ ’ਚੋਂ ਨਵਜੋਤ ਕੌਰ, ਕਰੋਸ਼ੀਆਂ ਵਿੱਚ ਰਾਜਦੀਪ ਕੌਰ, ਲੋਕ ਗੀਤ ਵਿੱਚੋਂ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁੱਡੀਆਂ ਬਣਾਉਣ ਵਿੱਚੋਂ ਡਾਇਮੰਡ ਰੱਤੂ ਨੇ ਤੀਸਰਾ ਅਤੇ ਵਿਰਾਸਤੀ ਕੁਇਜ਼ ਵਿੱਚੋਂ ਤੀਸਰਾ ਸਥਾਨ, ਵਾਰ ਗਾਇਨ ਟੀਮ ਨੇ ਤੀਸਰਾ ਸਥਾਨ, ਜਦਕਿ ਹਰਲੀਨ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲੀ ਗਾਇਨ ਦੀ ਟੀਮ ਨੇ ਦੂਸਰਾ ਸਥਾਨ ਅਤੇ ਵਿਅਕਤੀਗਤ ਤੌਰ ’ਤੇ ਕਮਲਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਮੁਹਾਵਰੇਦਾਰ ਵਾਰਤਾਲਾਪ ਟੀਮ ਨੇ ਦੂਸਰਾ ਸਥਾਨ ਅਤੇ ਵਿਅਕਤੀਗਤ ਇਨਾਮ ਅਕਾਸ਼ਦੀਪ ਨੇ ਹਾਸਲ ਕੀਤਾ। ਕਲਾਜ਼ ਮੇਕਿੰਗ ਵਿੱਚ ਨੇਹਾ, ਰੰਗੋਲੀ ਮੇਕਿੰਗ ’ਚ ਮਨਪ੍ਰੀਤ, ਕਲੇਅ ਮਾਡਲਿੰਗ ਵਿੱਚ ਤਰਨਪ੍ਰੀਤ ਕੌਰ, ਪੱਖੀ ਬਣਾਉਣ ਵਿੱਚ ਕਿਰਨਜੀਤ ਕੌਰ, ਕਵਿਤਾ ਉਚਾਰਨ ਵਿੱਚ ਅੰਜਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।