ਪੱਤਰ ਪ੍ਰੇਰਕ
ਜਲੰਧਰ, 29 ਅਕਤੂਬਰ
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਫਿਜਿਓਥੈਰੇਪੀ ਵਿਭਾਗ ਵੱਲੋਂ ਹਰੀ ਦੀਵਾਲੀ ਮਨਾਈ ਗਈ। ਸਮਾਗਮ ਦਾ ਮੁੱਖ ਵਿਸ਼ਾ ‘ਗ੍ਰੀਨ ਦੀਵਾਲੀ ਅਤੇ ਕੁਕਿੰਗ ਵਿਦਾਊਟ ਫਾਇਰ’ ਰਿਹਾ। ਇਸ ਮੌਕੇ ਬੀ.ਪੀ.ਟੀ. ਭਾਗ ਪਹਿਲਾ, ਦੂਜਾ, ਤੀਜਾ ਤੇ ਚੌਥਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਈ ਤਰ੍ਹਾਂ ਦੇ ਖਾਧ ਪਦਾਰਥ ਬਣਾਏ। ਇਸ ਮੌਕੇ ਦੀਵਿਆਂ ਨੂੰ ਰੰਗਾਂ ਨਾਲ ਸਜਾਇਆ ਗਿਆ। ਸਮਾਗਮ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦਾ ਪੌਦਾ ਦੇ ਕੇ ਸਵਾਗਤ ਕੀਤਾ। ਦੀਵਾ ਮੇਕਿੰਗ ਮੁਕਾਬਲੇ ਵਿਚ ਬੀ.ਪੀ.ਟੀ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਲਕਸ਼ਮੀ ਦੇਵੀ ਅਤੇ ਊਸ਼ਾ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਤੀਜਾ ਦੀ ਪ੍ਰਿਆ, ਬੀ.ਪੀ.ਟੀ. ਭਾਗ ਪਹਿਲਾ ਦੇ ਹਾਫੀਜ਼ਾ ਅਤੇ ਪਲਵਿੰਦਰ ਨੇ ਵੀ ਦੂਜਾ ਸਥਾਨ ਹਾਸਲ ਕੀਤਾ।
‘ਕੁਕਿੰਗ ਵਿਦਾਊਟ ਫਾਇਰ’ ਮੁਕਾਬਲੇ ਵਿੱਚ ਬੀ.ਪੀ.ਟੀ. ਭਾਗ ਪਹਿਲਾ ਦੇ ਗੁਰਪ੍ਰੀਤ ਦੀ ਟੀਮ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਚੌਥਾ ਦੀ ਆਇਨਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਡਾ. ਗਗਨਦੀਪ ਕੌਰ, ਮੁਖੀ ਜੁਆਲੋਜੀ ਵਿਭਾਗ ਨੇ ਬਾਖੂਬੀ ਨਿਭਾਈ।