ਪੱਤਰ ਪ੍ਰੇਰਕ
ਮੁਕੇਰੀਆਂ, 23 ਅਕਤੂਬਰ
ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਜ਼ੋਨ-ਬੀ ਦੇ ਯੁਵਕ ਤੇ ਵਿਰਾਸਤੀ ਮੇਲੇ ਦੌਰਾਨ 39 ਇਨਾਮ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਜ਼ੋਨ-ਬੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੂਥ ਕੋਆਰਡੀਨੇਟਰ ਅਤੇ ਕੰਟੀਜੈਂਟ ਇੰਚਾਰਜ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਦਸਮੇਸ਼ ਗਰਲਜ਼ ਕਾਲਜ ਵਿੱਚ ਹੋਏ ਯੁਵਕ ਮੇਲੇ ਦੌਰਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਨੇ 8 ਆਈਟਮਾਂ, ਕਲਾਸੀਕਲ ਵੋਕਲ, ਗਜ਼ਲ, ਪ੍ਰਕਸ਼ਨ, ਇੰਡੀਅਨ ਆਰਕੈਸਟਰਾ, ਲੋਕ-ਸਾਜ਼, ਕਾਰਟੂਨਿੰਗ, ਪੋਸਟਰ ਮੇਕਿੰਗ, ਲੇਖ ਰਚਨਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਨਾਨ-ਪ੍ਰਕੋਸ਼ਨ, ਫੋਕ-ਆਰਕੈਸਟਰਾ, ਗੁੱਡੀਆਂ-ਪਟੋਲੇ, ਟੋਕਰੀ ਮੇਕਿੰਗ, ਐਲੋਕੇਸ਼ਨ, ਕਵਿਤਾ ਰਚਨਾ ’ਚੋਂ ਦੂਸਰਾ ਸਥਾਨ ਅਤੇ ਗਰੁੱਪ ਸ਼ਬਦ, ਗਰੁੱਪ ਗਾਇਕੀ, ਲੋਕ-ਗੀਤ, ਲੋਕ-ਨਾਚ, ਛਿੱਕੂ, ਨਾਲਾ ਮੇਕਿੰਗ, ਮਿੱਟੀ ਦੇ ਖਿਡੌਣੇ, ਵਾਰ, ਕਲੀ, ਕੋਲਾਜ ਮੇਕਿੰਗ, ਮਾਡਲਿੰਗ, ਜਨਰਲ ਕੁਇਜ਼, ਇੰਸਟਾਲੇਸ਼ਨ, ਗਿੱਧਾ, ਹਿਸਟੋਨਿਕਸ, ਹੈਂਡ ਰਾਈਟਿੰਗ ਪੰਜਾਬੀ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਵਿਅਕਤੀਗਤ ਇਨਾਮਾਂ ’ਚੋਂ ਇੰਡੀਅਨ ਆਰਕੈਸਟਰਾ ’ਚੋਂ ਕਾਲਜ ਵਿਦਿਆਰਥੀ ਜੁਝਾਰ ਸਿੰਘ ਨੇ ਪਹਿਲਾ, ਇੰਡੀਅਨ ਆਰਕੈਸਟਰਾ ਵਿਚ ਗੁਰਸ਼ਰਨਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸ਼ਬਦ ਵਿੱਚ ਗੁਰਸ਼ਰਨਜੀਤ ਸਿੰਘ ਨੇ ਦੂਜਾ, ਝੂੰਮਰ ’ਚ ਯਸਪਾਲ ਸਿੰਘ ਨੇ ਦੂਜਾ, ਕਲੀ ਵਿੱਚ ਜੁਝਾਰ ਨੇ ਦੂਜਾ, ਵਾਰ ਗਾਇਨ ਵਿੱਚ ਮੁਸਕਾਨਦੀਪ ਕੌਰ ਤੀਜਾ ਅਤੇ ਗਰੁੱਪ ਗਾਇਕੀ ’ਚ ਜੁਝਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਗਿੱਧੇ ’ਚ ਗੁਰਨੀਤ ਬੱਧਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੀਆਂ 9 ਟੀਮਾਂ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਕਲਾਸੀਕਲ ਵੋਕਲ, ਗਜ਼ਲ, ਪ੍ਰਕਸ਼ਨ, ਇੰਡੀਅਨ ਆਰਕੈਸਟਰ, ਲੋਕ ਸਾਜ਼, ਕਾਰਟੂਨਿੰਗ, ਪੋਸਟਰ ਮੇਕਿੰਗ, ਲੇਖ ਰਚਨਾ, ਕਵਿਤਾ ਰਚਨਾ ਆਦਿ ਮੁਕਾਬਲੇ ਸ਼ਾਮਲ ਹਨ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੀ ਯੁਵਕ ਮੇਲੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਟੀਮਾਂ ਦੇ ਇੰਚਾਰਜ ਅਧਿਆਪਕਾਂ ਅਤੇ ਕੋਆਰਡੀਨੇਟਰ ਤੇ ਕੰਟੀਜੈਂਟ ਇੰਚਾਰਜ ਪ੍ਰੋਫੈਸਰ ਗੁਰਪਿੰਦਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।