ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਅਪਰੈਲ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ’ਚ ਜਲੰਧਰ ਨੂੰ ਪੰਜਾਬ ਭਰ ਵਿੱਚ ਮੋਹਰੀ ਜ਼ਿਲ੍ਹਾ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਕਰੀਬ 90 ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਸਫਲ ਬਣਾਉਣ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਨ ਬਦਲੇ ਐੱਸਡੀਐੱਮ ਡਾ. ਜੈ ਇੰਦਰ ਸਿੰਘ, ਐੱਸਡੀਐੱਮ ਨਕੋਦਰ ਗੌਤਮ ਜੈਨ, ਐੱਸਡੀਐੱਮ ਸ਼ਾਹਕੋਟ ਡਾ. ਸੰਜੀਵ ਕੁਮਾਰ ਸ਼ਰਮਾ, ਐੱਸਡੀਐੱਮ ਫਿਲੌਰ ਡਾ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਐੱਸਐੱਮਓ ਜਮਸ਼ੇਰ ਡਾ. ਆਰਪੀ ਬੈਂਸ, ਐੱਸਐੱਮਓ ਡਾ. ਰੀਮਾ, ਐੱਸਐੱਮਓ ਕਾਲਾ ਬੱਕਰਾ ਡਾ. ਕਮਲਪਾਲ ਸਿੱਧੂ, ਐੱਸਐੱਮਓ ਕਰਤਾਰਪੁਰ ਡਾ. ਕੁਲਦੀਪ, ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਦੁੱਗਲ, ਐੱਸਐੱਮਓ. ਡਾ. ਜੋਤੀ, ਐੱਸਐੱਮਓ. ਮਹਿਤਪੁਰ ਡਾ. ਰਿਚਰਡ ਓਹਰੀ, ਮੈਡੀਕਲ ਅਫਸਰ, ਐੱਸਡੀਐੱਚ ਡਾ. ਜਸਬੀਰ ਸਿੰਘ, ਬੀਡੀਪੀਓ ਨਕੋਦਰ ਜ਼ੀਨਤ ਖਹਿਰਾ, ਬੀਡੀਪੀਓ ਸ਼ਾਹਕੋਟ ਮਲਕੀਤ ਸਿੰਘ, ਏਐੱਫਐੱਸਓ ਅਮਰਦੀਪ ਕੌਰ, ਗੁਵਿੰਦਰ ਸਿੰਘ, ਮਨੀਸ਼ ਕੁਮਾਰ ਤੇ ਅਸ਼ੋਕ ਕੁਮਾਰ, ਸੀਡੀਪੀਓ ਨੂਰਮਹਿਲ ਹਰਵਿੰਦਰ ਕੌਰ, ਸੀਡੀਪੀਓ ਜਗਦੀਸ਼ ਕੌਰ, ਸੀਡੀਪੀਓ. ਜਲੰਧਰ ਪੱਛਮੀ ਗੁਰਵਿੰਦਰ ਕੌਰ, ਸੀਡੀਪੀਓ ਲੋਹੀਆਂ ਖਾਸ ਨੀਲਮ ਸ਼ੂਰ, ਸੀਡੀਪੀਓ ਨਕੋਦਰ ਹਰਵਿੰਦਰ ਕੌਰ, ਪੰਚਾਇਤ ਸਕੱਤਰ ਦਫਤਰ ਬੀਡੀਪੀਓ ਨਕੋਦਰ ਪਰਮਜੀਤ ਸਿੰਘ, ਖੁਸ਼ਹਾਲੀ ਦੇ ਰਾਖੇ (ਜੀਓਜੀਜ਼) ਨਾਇਬ ਸੂਬੇਦਾਰ ਅਮਰੀਕ ਸਿੰਘ, ਸੂਬੇਦਾਰ ਰੇਸ਼ਮ ਸਿੰਘ, ਨਾਇਕ ਰਾਜ ਮੁਹੰਮਦ, ਕੋਰਪੋਰਸ ਗੁਰਬਖਸ਼ ਸਿੰਘ, ਹਵਲਦਾਰ ਲਾਭ ਸਿੰਘ ਰਾਣਾ, ਸੀਨੀਅਰ ਸਹਾਇਕ ਐੱਲਏ ਬ੍ਰਾਂਚ ਰਾਕੇਸ਼ ਕੁਮਾਰ ਅਰੋੜਾ ਅਤੇ ਸੀਐੱਸਸੀ ਦੇ ਆਪ੍ਰੇਟਰਾਂ ਸਮੇਤ 90 ਅਧਿਕਾਰੀਆਂ ਦਾ ਸਰਟੀਫਿਕੇਟਾਂ ਅਤੇ ਸੇਫਟੀ ਬੈਂਡਜ਼ ਨਾਲ ਸਨਮਾਨ ਕੀਤਾ ਗਿਆ ਹੈ।