ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 10 ਅਗਸਤ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ 34ਵਾਂ ਸਾਲਾਨਾ ‘ਸਾਵਣ ਆਇਆ’ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਕਵੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿੱਚ ਰਘਵੀਰ ਸਿੰਘ ਟੇਰਕੀਆਣਾ, ਪ੍ਰੋ. ਸਰਵਣ ਸਿੰਘ, ਕਸ਼ਿਸ਼ ਹੁਸ਼ਿਆਰਪੁਰੀ, ਪਵਨ ਭੰਮੀਆਂ, ਅਜੀਤ ਸਿੰਘ ਲੰਗੇਰੀ ਅਤੇ ਜੋਗਾ ਸਿੰਘ ਬਠੁੱਲਾ ਸ਼ਾਮਲ ਹੋਏ। ਇਸ ਮੌਕੇ ਸ਼ਾਇਰ ਬੁੱਧ ਸਿੰਘ ਨਡਾਲੋਂ, ਰੇਸ਼ਮ ਚਿੱਤਰਕਾਰ, ਗੁਰਮਿੰਦਰ ਕੈਂਡੋਵਾਲ, ਤਾਰਾ ਸਿੰਘ ਚੇੜਾ, ਬਲਵਿੰਦਰ ਸੁਲਤਾਨਪੁਰੀ, ਸੁਰਜੀਤ ਮੰਨਣਹਾਨੀ, ਤਾਰਾ ਸਿੰਘ ਚੇੜਾ, ਕ੍ਰਿਸ਼ਨਜੀਤ ਕੈਂਡੋਵਾਲ, ਸਰਵਣ ਮੋਰਾਂਵਾਲੀ, ਰਣਝੀਤ ਪੋਸੀ, ਗੁਲਜ਼ਾਰ ਸਿੰਘ ਕਾਲਕਟ, ਲਲਿਤ ਹੁਸ਼ਿਆਰਪੁਰੀ ਤੇ ਓਮ ਪ੍ਰਕਾਸ਼ ਜ਼ਖਮੀ ਆਦਿ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਸਮਾਰੋਹ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਭਾ ਵਲੋਂ ਕਵੀ ਦੁਆਰਕਾ ਭਾਰਤੀ ਹੁਸ਼ਿਆਰਪੁਰ ਤੇ ਵਾਤਾਵਰਨ ਚਿੰਤਕ ਵਿਜੇ ਬੰਬੇਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਪਰਦੇਸੀ, ਬੱਗਾ ਸਿੰਘ ਚਿੱਤਰਕਾਰ, ਕਰਮ ਸਿੰਘ ਕਹਾਰਪੁਰ, ਕਰਨੈਲ ਸਿੰਘ ਜਾਂਗਣੀਵਾਲ, ਪ੍ਰਿੰ. ਸਰਬਜੀਤ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਕੁਮਾਰ, ਲਲਕਾਰ ਸਿੰਘ ਲਾਲੀ, ਗੁਰਜਿੰਦਰ ਸਿੰਘ ਬਣਵੈਤ, ਰੁਪਿੰਦਰ ਜੋਤ ਸਿੰਘ, ਹਰਮਿੰਦਰ ਸਾਹਿਲ, ਜੁੰਮੇ ਸ਼ਾਹ, ਪੰਮੀ ਖੁਸ਼ਹਾਲਪੁਰੀ ਤੇ ਵਿਕਰਮਜੀਤ ਚੰਦੇਲ ਹਾਜ਼ਰ ਸਨ।