ਮੁਕੇਰੀਆਂ: ਮੁਲਾਜ਼ਮ ਮੰਗਾਂ ਲਈ ਜਥੇਬੰਦਕ ਸੰਘਰਸ਼ ਹਿੱਤ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੇ ਉੱਪ ਮੰਡਲ ਮੁਕੇਰੀਆਂ ਦੀ ਚੋਣ ਮੰਡਲ ਪ੍ਰਧਾਨ ਬੋਧ ਰਾਜ ਅਤੇ ਮੰਡਲ ਸਕੱਤਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਅਤੇ ਸੂਬਾ ਵਿੱਤ ਸਕੱਤਰ ਇੰਜਨੀਅਰ ਮਨਜੀਤ ਸਿੰਘ ਪਲਾਕੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੰਦਿਆਂ ਪਾਵਰਕੌਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ’ਤੇ ਤਿੱਖੇ ਸੰਘਰਸ਼ ਵਿੱਢੇ ਜਾਣਗੇ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਜਗਦੀਸ਼ ਸਿੰਘ ਨੂੰ ਉੱਪ ਮੰਡਲ ਪ੍ਰਧਾਨ, ਸੰਦੀਪ ਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਹਿੰਮਤ ਕੁਮਾਰ ਨੂੰ ਮੀਤ ਪ੍ਰਧਾਨ, ਇੰਜਨੀਅਰ ਨਵਦੀਪ ਠਾਕੁਰ ਜੇਈ ਨੂੰ ਸਕੱਤਰ, ਰਾਜਵਿੰਦਰ ਸਿੰਘ ਨੂੰ ਜੁਆਇੰਟ ਸਕੱਤਰ, ਤਰਲੋਕ ਸਿੰਘ ਨੂੰ ਖਜ਼ਾਨਚੀ, ਸੁਮਿਤ ਸ਼ਰਮਾ ਨੂੰ ਜੁਆਇੰਟ ਕੈਸ਼ੀਅਰ, ਹਰਜੀਤ ਸਿੰਘ ਨੂੰ ਲੀਗਲ ਅਡਵਾਈਜ਼ਰ ਆਦਿ ਚੁਣਿਆ ਗਿਆ। -ਪੱਤਰ ਪ੍ਰੇਰਕ